06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪਲੂਟੋਨ ਵ੍ਹੀਲਜ਼ ਏਜੰਸੀ ਵਲੋਂ ਹਫਤਾਵਾਰੀ ਕਾਰ ਸਰਵਿਸ ਮੇਲਾ ਸ਼ੁਰੂ

ਅਜੀਤ ਡੈਸਕ 23-06-2026
ਜ਼ੀਰਾ, 22 ਜੂਨ (ਪ੍ਰਤਾਪ ਸਿੰਘ ਹੀਰਾ)-ਮੱਖੂ ਰੋਡ ਜੀਰਾ ਵਿਖੇ ਸਥਿਤ ਪਲੂਟੋਨ ਵ੍ਹੀਲਜ ਮਰੂਤੀ ਕਾਰ ਏਜੰਸੀ ਵਲੋਂ ਹਫ਼ਤਾਵਾਰੀ ਸਰਵਿਸ ਮੇਲੇ ਦਾ ਉਦਘਾਟਨ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਏਜੰਸੀ ਦੇ ਜਨਰਲ ਮੈਨੇਜਰ ਡਿੰਪਲ ਧਾਲੀਵਾਲ ਨੇ ਦੱਸਿਆ ਕਿ ਇਹ ਕਾਰ ਸਰਵਿਸ ਮੇਲਾ 22 ਜੂਨ ਤੋਂ ਲੈ ਕੇ 28 ਜੂਨ ਤੱਕ ਚੱਲੇਗਾ। ਜਿਸ ਵਿਚ ਪੀ.ਐਮ.ਐਸ ਡਰਾਈ ਕਲੀਨਿਕ ਅਤੇ ਵੀਲ ਲਾਈਨਮੈਂਟ ਬੈਲੈਂਸ ਤੇ 30% ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਹੀਕਲ ਸਿਹਤ ਜਾਂਚ, ਬੈਟਰੀ ਏਸੀ ਸਰਵਿਸ, ਕਾਰ ਵਾਸ਼ ਅਤੇ ਡਿਟੇਲਿੰਗ ਆਫਰ, ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਉਹਨਾਂ ਮਰੂਤੀ ਕਾਰ ਚਾਲਕਾਂ ਨੂੰ ਅਪੀਲ ਕੀਤੀ ਕਿ ਇਸ ਹਫਤਾਵਾਰੀ ਮਹਾਂ ਉਤਸਵ ਮੇਲੇ ਦਾ ਲਾਹਾ ਲੈਣ। ਇਸ ਮੌਕੇ ਉਹਨਾਂ ਦੇ ਨਾਲ ਸਹਾਰਾ ਕਲੱਬ ਦੇ ਮੈਂਬਰ ਹਰਬੰਸ ਸਿੰਘ ਸੇਖਾ, ਜਸਵੰਤ ਸਿੰਘ ਨਾਮਦੇਵ, ਹਰਪਾਲ ਸਿੰਘ ਪੰਡੋਰੀ, ਹਰ ਭਗਵਾਨ ਸਿੰਘ ਭੋਲਾ ਸ਼ਹਿਰੀ ਬਲਾਕ ਪ੍ਰਧਾਨ ,ਪ੍ਰਤਾਪ ਸਿੰਘ, ਇਲਾਵਾ ਏਜਂਸੀ ਮੁਲਾਜ਼ਮ ਨਿਸ਼ਾਨ ਸਿੰਘ ਸਿੱਧੂ , ਗੁਰਸਾਹਿਬ ਸਿੰਘ ਸੰਧੂ,ਸੁਪ੍ਰੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਕਿਰਤੀ ਕਲੱਬ ਵੱਲੋਂ ਯੋਗ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਕਾਲਾਂਵਾਲੀ ’ਚ ਔਰਤ ਨੂੰ ਬੰਧਕ ਬਣਾ ਕੇ ਲੁੱਟ ਮਾਰ ਕਰਨ ਦੇ ਮਾਮਲੇ ‘ਚ ਨਾਬਾਲਕ ਸਮੇਤ ਚਾਰ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।