28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਘਰ ਦੀ ਭੰਨਤੋੜ ਕਰਨ, ਨਕਦੀ, ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਤਿੰਨ ਨਾਮਜ਼ਦ

ਅਜੀਤ ਡੈਸਕ 25-06-2026
ਮੱਲਾਂਵਾਲਾ, 24 ਜੂਨ (ਗੁਰਦੇਵ ਸਿੰਘ)- ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਅਲੀਪੁਰ ਵਿਖੇ ਇਕ ਘਰ ਦੀ ਭੰਨਤੋੜ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਸ਼ਿਕਾਇਤਕਰਤਾ ਗੱਜਣ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਅਲੀਪੁਰ ਥਾਣਾ ਮੱਲਾਂਵਾਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ 21 ਜੂਨ ਨੂੰ ਉਹ ਤੇ ਉਸ ਦਾ ਪਰਿਵਾਰ ਝੋਨਾ ਲਾਉਣ ਗਏ ਸੀ ਤਾਂ ਮੁਲਜਮਾ ਮੁੱਦਈ ਦੇ ਘਰ ਆ ਕੇ ਸਮਾਨ ਦੀ ਭੰਨ ਤੋੜ ਕੀਤੀ। ਇਸ ਸਬੰਧੀ ਪਿੰਡ ਦੇ ਗੋਰਾ ਨਾਮ ਵਿਅਕਤੀ ਨੇ ਮੁੱਦਈ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਫ਼ੋਨ ਕਰਕੇ ਦੱਸਿਆ ਕਿ ਮੁਲਜ਼ਮ ਤੁਹਾਡਾ ਸਾਰਾ ਸਮਾਨ ਤੋੜ ਕੇ ਸੁੱਟ ਆਏ ਹਨ ਅਤੇ ਨਾਲ ਘਰ ’ਚੋਂ ਜਾਣ ਲੱਗੇ 45 ਹਜ਼ਾਰ ਰੁਪਏ ਅਤੇ ਸੋਨਾ ਲੈ ਗਏ ਹਨ। ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਗੋਰਾ ਸਿੰਘ ਪੁੱਤਰ ਦਲਜੀਤ ਸਿੰਘ, ਵਿਕਰਮ ਪੁੱਤਰ ਲੱਡੂ ਅਤੇ ਅੰਗਰੇਜ ਸਿੰਘ ਪੁੱਤਰ ਕਾਬਲ ਸਿੰਘ ਵਾਸੀਆਨ ਪਿੰਡ ਅਲੀਪੁਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਵਲੋਂ ਕਿਸਾਨੀ ਮੁੱਦਿਆਂ ਅਤੇ ਗੁਰੂਹਰਸਹਾਏ ਧਰਨੇ ਸੰਬੰਧੀ ਸਰਕਾਰ ਤੇ ਪੁਲਿਸ ਖ਼ਿਲਾਫ਼ ਸਖ਼ਤ ਰੁਖ਼ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਦਾਜ ਦੀ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਪਤੀ ’ਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।