14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

-ਮਾਮਲਾ ਲੰਬੇ ਸਮੇਂ ਤੋਂ ਗੁਦਾਮ ਅੰਦਰ ਚੌਲਾਂ ਦੀ ਸਟੋਰੇਜ ਸ਼ੁਰੂ ਨਾ ਕਰਨ ਦਾ-ਤਲਵੰਡੀ ਭਾਈ ’ਚ ਚੌਲ ਮਿੱਲ ਮਾਲਕਾਂ ਨੇ ਮਾਰਿਆ ਧਰਨਾ *ਐਫ.ਸੀ.ਆਈ. ਦੇ ਅਧਿਕਾਰੀ ’ਤੇ ਲਗਾਏ ਗੰਭੀਰ ਦੋਸ਼

ਅਜੀਤ ਡੈਸਕ 26-06-2026
ਤਲਵੰਡੀ ਭਾਈ, 25 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਚਾਵਲ ਮਿੱਲ ਮਾਲਕਾਂ ਵਲੋਂ ਅੱਜ ਇੱਥੇ ਭਾਰਤੀ ਖਾਧ ਨਿਗਮ ਦੇ ਅਧਿਕਾਰੀਆਂ ਤੇ ਖੱਜ਼ਲ ਖੁਆਰ ਕਰਨ ਦਾ ਦੋਸ਼ ਲਗਾਉਂਦੇ ਹੋਏ ਮੋਗਾ ਰੋਡ ’ਤੇ ਫਨਜ਼ੈਨਡ ਨਜਦੀਕ ਸਥਿੱਤ ਐਚ.ਐਸ. ਆਵਲਾ ਸਟੋਰ ਦਾ ਘਿਰਾਓ ਕਰਦੇ ਧਰਨਾ ਮਾਰਿਆ ਗਿਆ। ਇਸ ਸਮੇਂ ਇਕੱਤਰ ਹੋਏ ਰਾਈਸ ਮਿੱਲਰਾਂ ਨੇ ਐਫ.ਸੀ.ਆਈ. ਦੇ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਉਕਤ ਅਧਿਕਾਰੀਆਂ ਉੱਪਰ ਸੰਗੀਨ ਦੋਸ਼ ਵੀ ਲਗਾਏ। ਧਰਨੇ ’ਤੇ ਬੈਠੇ ਰਾਈਸ ਮਿੱਲਰਾਂ ਨੇ ਦੱਸਿਆ ਕਿ ਤਲਵੰਡੀ ਭਾਈ ਖੇਤਰ ਅੰਦਰ ਐਫ.ਸੀ.ਆਈ. ਕੋਲ ਚਾਵਲ ਭੰਡਾਰਣ ਲਈ ਗੁਦਾਮਾਂ ਦੀ ਘਾਟ ਹੈ । ਜਿਸ ਕਾਰਨ ਰਾਈਸ ਮਿੱਲਰ ਅੰਦਰ ਛੜਾਈ ਲਈ ਆਏ ਝੋਨੇ ਤੋਂ ਤਿਆਰ ਚੌਲ ਐਫ.ਸੀ.ਆਈ. ਦੇ ਸਪੁਰਦ ਨਹੀਂ ਹੋ ਰਿਹਾ । ਜਦਕਿ ਐਫ.ਸੀ.ਆਈ. ਵਲੋਂ ਮਾਰਚ ਮਹੀਨੇ ਦੌਰਾਨ ਤਲਵੰਡੀ ਭਾਈ ਦਾ ਐਚ.ਐਸ. ਆਵਲਾ ਸਟੋਰ ਕਿਰਾਏ ’ਤੇ ਲੈ ਲਿਆ ਗਿਆ ਪ੍ਰੰਤੂ ਅਜੇ ਤੱਕ ਉਕਤ ਗੁਦਾਮ ਅੰਦਰ ਚੌਲ ਸਟੋਰ ਨਹੀਂ ਕੀਤਾ ਜਾ ਰਿਹਾ । ਰਾਈਸ ਮਿੱਲਰਾਂ ਨੇ ਦੋਸ਼ ਲਗਾਇਆ ਕਿ ਇਕ ਅਧਿਕਾਰੀ ਵਲੋਂ ਰਾਈਸ ਮਿੱਲਰਾਂ ਤੋਂ ਵੱਡੇ ਪੱਧਰ ’ਤੇ ਰਿਸ਼ਵਤ ਮੰਗੀ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਐਫ.ਸੀ.ਆਈ. ਅਧਿਕਾਰੀਆਂ ਵਲੋਂ ਉਕਤ ਗੁਦਾਮ ਨੂੰ ਚਾਲੂ ਨਾ ਕੀਤਾ ਗਿਆ ਤਾਂ ਐਫ.ਸੀ.ਆਈ. ਦੇ ਜਿਲ੍ਹਾ ਦਫਤਰ ਦਾ ਵੀ ਘਿਰਾਓ ਕੀਤਾ ਜਾਵੇਗਾ। ਧਰਨੇ ਸਮੇਂ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਢੱਲ, ਪ੍ਰੇਮ ਕੁਮਾਰ ਸਿੰਘਲ ਮੋਗਾ, ਸੰਜੀਵ ਕੁਮਾਰ, ਸ਼ਾਰਪ ਮਨਚੰਦਾ, ਸ਼ਿਵੀ ਅਗਰਵਾਲ ਮੁੱਦਕੀ, ਭਾਰਤ ਖੁਰਾਣਾ, ਬਲਵਿੰਦਰ ਸਿੰਘ ਢੱਲ, ਬਿੰਦੂ ਢੱਲ, ਤੁਸ਼ਾਰ ਮਿਸਤਲ, ਸੁਰਿੰਦਰ ਮੰਗਲਾ ਆਦਿ ਰਾਈਸ ਮਿੱਲਰ ਸ਼ਾਮਿਲ ਸਨ । ਇਸ ਮਾਮਲਾ ਸਬੰਧੀ ਐਫ.ਸੀ.ਆਈ. ਦੇ ਜ਼ਿਲਾ ਮੈਨੇਜਰ ਰੂਪ ਸਿੰਘ ਮੀਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਲਗਾਏ ਦੋਸ਼ਾਂ ਸਬੰਧੀ ਕੋਈ ਵੀ ਜਵਾਬ ਨਾ ਦਿੰਦਿਆਂ ਫੋਨ ਕੱਟ ਦਿੱਤਾ ।
ਜਦਕਿ ਐਫ.ਸੀ.ਆਈ. ਤਲਵੰਡੀ ਭਾਈ ਦੇ ਡੀਪੂ ਮੈਨੇਜਰ ਸ਼ੌਕਤ ਅਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿ ਲੇਬਰ ਠੇਕੇ ਸਬੰਧੀ ਪ੍ਰਕਿਰਿਆ ਅਧੂਰੀ ਹੋਣ ਕਾਰਨ ਡੀਪੂ ਅੰਦਰ ਸਟੋਰੇਜ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ।
ਪਿਛਲੀ ਖ਼ਬਰ ਫਾਜ਼ਿਲਕਾ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਵਿਭਾਗ ਨਿਭਾਏ ਸਰਗਰਮ ਭੂਮਿਕਾ- ਕੈਬਨਿਟ ਮੰਤਰੀ ਖੁੱਡੀਆਂ ‘ਯੁੱਧ ਨਸ਼ਿਆਂ ਵਿਰੁੱਧ’... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਪਿੰਡ ਲਾਧੂਕਾ ਵਿਖੇ 14 ਲੱਖ ਦੀ ਲਾਗਤ ਨਾਲ ਬਣੇ ਕਮਿਊਨਿਟੀ ਹਾਲ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।