03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਮਦੋਟ ਗੋਲੀਬਾਰੀ ਮਾਮਲੇ ਵਿਚ 10 ਨਾਮਜ਼ਦ ਵਿਅਕਤੀਆਂ ਸਮੇਤ 50-60 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 27-06-2026
ਮਮਦੋਟ, 26 ਜੂਨ(ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਕੱਲ੍ਹ ਆਖ਼ਰੀ ਦਿਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਮੌਕੇ ਹੋਈ ਗੋਲੀਬਾਰੀ ਮਾਮਲੇ ਵਿਚ 60-70 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਲਿਖਵਾਏ ਬਿਆਨਾਂ ਵਿਚ ਸਾਹਿਬ ਸਿੰਘ ਪੁੱਤਰ ਬਗ਼ੀਚਾ ਸਿੰਘ ਵਾਸੀ ਬਸਤੀ ਕਸ਼ਮੀਰ ਸਿੰਘ ਮਮਦੋਟ ਨੇ ਦੱਸਿਆਂ ਕਿ ਮੇਰੀ ਮਾਤਾ ਜਗੀਰ ਕੌਰ ਵਾਰਡ ਨੰ:7 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਉਮੀਦਵਾਰ ਸੀ। ਜਿਸ ਦੇ ਉਹ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਲਈ ਮਾਰਕੀਟ ਕਮੇਟੀ ਮਮਦੋਟ ਵਿਖੇ ਰਿਟਰਨਿੰਗ ਅਫ਼ਸਰ ਕੋਲ ਜਾ ਰਹੇ ਸੀ, ਜਦੋਂ ਅਸੀਂ ਦਫ਼ਤਰ ਦੇ ਨਜ਼ਦੀਕ ਮੇਨ ਸੜਕ ’ਤੇ ਪਹੁੰਚੇ ਤਾਂ ਸਾਡੇ ਪਿੱਛੇ ਆਸ਼ੂ ਬਾਂਗੜ ਦੀ ਅਗਵਾਈ ਹੇਠ ਇਕ ਵੱਡਾ ਹਜੂਮ ਜਿਸ ਵਿਚ ਦਲਜੀਤ ਸਿੰਘ ਉਰਫ਼ ਬਾਬਾ, ਦਵਿੰਦਰ ਰਹੀਮੇ ਕੇ, ਕਰਨਵੀਰ ਸਿੰਘ ਉਰਫ਼ ਕਰਨ, ਜਰਨੈਲ ਸਿੰਘ ਉਰਫ਼ ਘੌਂਦੀ ਪਿੰਡ ਸੱਦੂ ਸ਼ਾਹ ਵਾਲਾ, ਕਾਲੀ ਮਨਚੰਦਾ, ਸੁਰਿੰਦਰ ਸੇਠੀ, ਅਮਿਤਾਬ ਸਿੰਘ, ਪਰਮਜੀਤ ਸਿੰਘ ਸਾਹਨਕੇ, ਇੰਦਰਜੀਤ ਸਿੰਘ ਸੱਦੂ ਸ਼ਾਹ ਵਾਲਾ, ਗੁਰਨਾਮ ਸਿੰਘ ਸ਼ੇਰਖਾਂ ਜਿਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ-ਪਿਸਤੌਲ ’ਤੇ ਮਾਰੂ ਹਥਿਆਰ ਸਨ ਅਤੇ 50-60 ਅਣਪਛਾਤੇ ਵਿਅਕਤੀ ਜਿਨ੍ਹਾਂ ਪਾਸ ਇੱਟਾਂ-ਰੋੜੇ ਅਤੇ ਡਾਂਗਾਂ ਸੋਟੇ ਸਨ, ਵਲੋਂ ਸਾਡੇ ’ਤੇ ਹਮਲਾ ਕਰ ਦਿੱਤਾ ਅਤੇ ਅੰਨੇ੍ਹਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਅਸੀਂ ਆਪਣੀ ਜਾਨ ਬਚਾਉਣ ਲਈ ਤੁਰੰਤ ਕਾਰ ਦੋ ਉਹਲੇ ਲੁੱਕ ਗਏ, ਉਕਤ ਵਿਅਕਤੀਆਂ ਵਲੋਂ ਚਲਾਈਆਂ ਗੋਲੀਆਂ ਰਾਹਗੀਰਾਂ ਦੇ ਲੱਗੀਆਂ. ਜਿਨ੍ਹਾਂ ਵਿਚੋਂ ਨਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਤਲੀ ਦੀ ਲੱਤ ’ਤੇ 2 ਗੋਲੀਆਂ ਲੱਗੀਆਂ ਅਤੇ ਹੋਰ ਰਾਹਗੀਰਾਂ ਨੂੰ ਵੀ ਗੋਲੀਆਂ ਲੱਗੀਆਂ। ਜਿਸ ਕਾਰਨ ਉੱਥੇ ਭਗਦੜ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪਹੁੰਚੀ ਪੁਲਿਸ ਵਲੋਂ ਹਾਲਤਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਮਦੋਟ ਨੇ ਦੱਸਿਆਂ ਕਿ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਨਾਮਜ਼ਦ ਅਤੇ 50-60 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ, ਜਦਕਿ ਆਸ਼ੂ ਬਾਂਗੜ ਸਬੰਧੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੜ-ਖੜਾਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬਾਹਰੋਂ ਸੁੱਟੇ 9 ਮੋਬਾਈਲ ਫੋਨ, 111 ਪੁੜੀਆਂ ਜਰਦਾ ਅਤੇ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।