04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕੋਰ ਆਫ਼ ਸਿਗਨਲਜ਼ ਦੇ ’ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ’ ਅਭਿਆਨ ਤਹਿਤ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਅਜੀਤ ਡੈਸਕ 27-06-2026
ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)-ਭਾਰਤੀ ਫ਼ੌਜ ਦੀ ਕੋਰ ਆਫ਼ ਸਿਗਨਲਜ਼ ਵਲੋਂ ਚਲਾਏ ਜਾ ਰਹੇ ‘ਵੀਲਜ਼ ਆਫ਼ ਵੈਲਰਲੂਲੂ: ਸੰਚਾਰ ਸ਼ਕਤੀ’ ਮੋਟਰਸਾਈਕਲ ਅਭਿਆਨ ਤਹਿਤ 20 ਮੈਂਬਰੀ ਰਾਈਡਰ ਦਲ ਨੇ ਇਤਿਹਾਸਕ ਹੁਸੈਨੀਵਾਲਾ ਸਰਹੱਦ ਦਾ ਦੌਰਾ ਕਰਦਿਆਂ ਸ਼ਹੀਦ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਰਿਟਰੀਟ ਸਮਾਰੋਹ ਵਿਚ ਸ਼ਮੂਲੀਅਤ ਕਰਕੇ ਦੇਸ਼-ਭਗਤੀ, ਰਾਸ਼ਟਰੀ ਏਕਤਾ ਅਤੇ ਨਿਸ਼ਕਾਮ ਰਾਸ਼ਟਰ ਸੇਵਾ ਦਾ ਸੰਦੇਸ਼ ਦਿੱਤਾ। ਕਰਨਲ ਸੁਮੀਤ ਭਾਰਦਵਾਜ ਦੀ ਅਗਵਾਈ ਹੇਠ ਅਧਿਕਾਰੀਆਂ, ਜੇਸੀਓਜ਼, ਹੋਰ ਰੈਂਕਾਂ ਅਤੇ ਮਹਿਲਾ ਸੈਨਿਕਾਂ ਸਮੇਤ ਦਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸਮਾਧੀਆਂ ’ਤੇ ਪੁਸ਼ਪ ਅਰਪਿਤ ਕਰਦਿਆਂ ਉਨ੍ਹਾਂ ਦੇ ਮਹਾਨ ਬਲੀਦਾਨ ਨੂੰ ਨਮਨ ਕੀਤਾ। ਇਸ ਮੌਕੇ ਟੀਮ ਨੇ ਸਥਾਨਕ ਲੋਕਾਂ ਨਾਲ ਸੰਵਾਦ ਕਰਦਿਆਂ ਭਾਰਤੀ ਫ਼ੌਜ ਦੀ ਭੂਮਿਕਾ, ਰਾਸ਼ਟਰੀ ਸੁਰੱਖਿਆ ਅਤੇ ਫੌਜ-ਨਾਗਰਿਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਵੀ ਦਿੱਤਾ। ਹੁਸੈਨੀਵਾਲਾ ਰਿਟਰੀਟ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਮੌਜੂਦ ਲੋਕਾਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਾਗ ਲਿਆ। ਇਸ ਮੌਕੇ ਫ਼ੌਜ ਅਤੇ ਨਾਗਰਿਕਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਾਂਝ ਨੂੰ ਹੋਰ ਮਜ਼ਬੂਤੀ ਮਿਲੀ। ਕਰਨਲ ਸੁਮੀਤ ਭਾਰਦਵਾਜ ਨੇ ਕਿਹਾ ਕਿ ’ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ’ ਅਭਿਆਨ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਦੇਸ਼ ਭਗਤੀ, ਸੇਵਾ ਅਤੇ ਬਲੀਦਾਨ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨਾ ਅਤੇ ਫ਼ੌਜ ’ਤੇ ਸਮਾਜ ਵਿਚਕਾਰ ਭਰੋਸੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਸ਼ਸਤਰ ਬਲਾਂ ਵਿਚ ਕਰੀਅਰ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰੋਗਰਾਮ ਉਪਰੰਤ ਅਭਿਆਨ ਦਲ ਜਲੰਧਰ ਅਤੇ ਗੁਰਦਾਸਪੁਰ ਲਈ ਰਵਾਨਾ ਹੋ ਗਿਆ। ਅਗਲੇ ਪੜਾਅ ਵਿਚ ਟੀਮ ਵੱਖ-ਵੱਖ ਫ਼ੌਜੀ ਸੰਚਾਰ ਕੇਂਦਰਾਂ ਦਾ ਦੌਰਾ ਕਰੇਗੀ ਅਤੇ ਐਨ.ਸੀ.ਸੀ. ਕੈਡੇਟਾਂ ’ਤੇ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਸੰਵਾਦ ਸੈਸ਼ਨ ਕਰਕੇ ਉਨ੍ਹਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਰਾਸ਼ਟਰ ਸੇਵਾ ਅਤੇ ਭਾਰਤੀ ਫ਼ੌਜ ਵਿਚ ਕਰੀਅਰ ਲਈ ਪ੍ਰੇਰਿਤ ਕਰੇਗੀ। ਇਹ ਅਭਿਆਨ ਭਾਰਤੀ ਫ਼ੌਜ, ਸਮਾਜ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਭਰੋਸੇ ਅਤੇ ਰਾਸ਼ਟਰੀ ਏਕਤਾ ਦਾ ਮਜ਼ਬੂਤ ਪੁਲ ਸਾਬਤ ਹੋ ਰਿਹਾ ਹੈ।
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਕਾਬੂ ਅਗਲੀ ਖ਼ਬਰ ਹੈਰੋਇਨ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।