04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਕਾਬੂ

ਅਜੀਤ ਡੈਸਕ 27-06-2026
ਮੱਲਾਂਵਾਲਾ, 26 ਜੂਨ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਆਰਿਫ਼ ਕੇ ਦੇ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਆਰਿਫ਼ ਕੇ ਤੋਂ ਫ਼ਿਰੋਜ਼ਪੁਰ ਰੋਡ ’ਤੇ ਪੁਲ ਸੂਆ ਆਰਿਫ਼ ਕੇ ਪਾਸ ਪੁੱਜੀ ਤਾਂ ਪੁਲ ਸੂਆ ਦੀ ਪਟੜੀ ’ਤੇ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ। ਜਿਸ ਨੇ ਆਪਣੇ ਮੂੰਹ ਵਿਚ ਕੋਈ ਪਾਈਪ ਨੁਮਾ ਚੀਜ਼ ਪਾਈ ਹੋਈ ਸੀ ’ਤੇ ਇਕ ਹੱਥ ਵਿਚ ਸਿਲਵਰ ਪੇਪਰ ਫੜਿਆ ਹੋਇਆ ਸੀ ਅਤੇ ਦੂਸਰੇ ਹੱਥ ਵਿਚ ਲਾਈਟਰ ਨਾਲ ਅੱਗ ਜਲਾ ਕੇ ਸਿਲਵਰ ਪੇਪਰ ਉੱਤੋਂ ਪਾਈਪ ਨੁਮਾ ਚੀਜ਼ ਨਾਲ ਕੋਈ ਨਸ਼ੀਲੀ ਵਸਤੂ ਆਪਣੇ ਅੰਦਰ ਨੂੰ ਖਿੱਚ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 1.52 ਗ੍ਰਾਮ ਹੈਰੋਰਿਨ, ਲਾਈਟਰ, ਸਿਲਵਰ ਪੇਪਰ, 10 ਰੁਪਏ ਦਾ ਕਰੰਸੀ ਨੋਟ ਬਰਾਮਦ ਹੋਇਆ।
ਪਿਛਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਵਲੋਂ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ ਅਗਲੀ ਖ਼ਬਰ ਕੋਰ ਆਫ਼ ਸਿਗਨਲਜ਼ ਦੇ ’ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ’ ਅਭਿਆਨ ਤਹਿਤ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।