01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਰੁੱਖ ਕੁਦਰਤ ਦਾ ਸਭ ਤੋਂ ਕੀਮਤੀ ਤੋਹਫ਼ਾ- ਦਰਸ਼ਨ ਸਿੰਘ ਕਟਾਰੀਆ

ਅਜੀਤ ਡੈਸਕ 08-07-2026
ਮੱਖੂ, 7 ਜੁਲਾਈ (ਵਰਿੰਦਰ ਮਨਚੰਦਾ)-ਰੁੱਖਾਂ ਦੀ ਹੋ ਰਹੀ ਕਟਾਈ ਕਾਰਨ ਹੀ ਆਕਸੀਜਨ ਦੀ ਘਾਟ ਪੈਦਾ ਹੋਈ ਹੈ। ਜੋ ਕਿ ਮਨੁੱਖ ਦੇ ਜਿਉਂਦੇ ਰਹਿਣ ਦਾ ਵੱਡਾ ਸਰੋਤ ਹੈ। ਇਸ ਲਈ ਹਰ ਮਨੁੱਖ ਨੂੰ ਇਕ-ਇਕ ਰੁੱਖ ਲਾ ਕੇ ਉਸ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਦਰਸ਼ਨ ਸਿੰਘ ਕਟਾਰੀਆ ਸੇਵਾ ਮੁਕਤ ਡੀ.ਓ. ਨੇ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਲ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਰੁੱਖ ਕੁਦਰਤ ਦਾ ਸਭ ਤੋਂ ਕੀਮਤੀ ਤੋਹਫ਼ਾ ਹਨ। ਮਨੁੱਖੀ ਜੀਵਨ ਲਈ ਜਿੰਨੀ ਲੋੜ ਪਾਣੀ ਅਤੇ ਹਵਾ ਦੀ ਹੈ, ਓਨੀ ਹੀ ਲੋੜ ਰੁੱਖਾਂ ਦੀ ਵੀ ਹੈ। ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਹਵਾ ਨੂੰ ਸਾਫ਼ ਕਰਦੇ ਹਨ ਅਤੇ ਧਰਤੀ ਦੇ ਤਾਪਮਾਨ ਨੂੰ ਸੰਤੁਲਿਤ ਰੱਖਦੇ ਹਨ। ਜਿੱਥੇ ਰੁੱਖ ਵੱਧ ਹੁੰਦੇ ਹਨ। ਉੱਥੇ ਮਾਹੌਲ ਠੰਢਾ, ਸੁਹਾਵਣਾ ਅਤੇ ਸਿਹਤਮੰਦ ਰਹਿੰਦਾ ਹੈ। ਇਸ ਤੋਂ ਇਲਾਵਾ ਰੁੱਖ ਪੰਛੀਆਂ ਅਤੇ ਹੋਰ ਜੀਵਾਂ ਲਈ ਆਸਰਾ ਵੀ ਬਣਦੇ ਹਨ। ਕਟਾਰੀਆ ਨੇ ਕਿਹਾ ਕਿ ਅੱਜ ਲੋੜ ਹੈ ਇਕ-ਇਕ ਰੁੱਖ ਬਚਾਉਣ ਦੀ ’ਤੇ ਨਵੇਂ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰੁੱਖਾਂ ਨੂੰ ਬਚਾਉਣ ਅਤੇ ਨਵੇਂ ਰੁੱਖਾਂ ਨੂੰ ਕਾਮਯਾਬ ਕਰਨ ਲਈ ਉੱਚ ਪਥਰੀ ਕਦਮ ਚੁੱਕਣੇ ਚਾਹੀਦੇ ਹਨ।
ਪਿਛਲੀ ਖ਼ਬਰ ਪੀ.ਏ.ਯੂ. ਕੇ.ਵੀ.ਕੇ. ਫ਼ਿਰੋਜ਼ਪੁਰ ਵਲੋਂ ਮਿਰਚ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਸੰਬੰਧੀ ਕਿਸਾਨ-ਵਿਗਿਆਨੀ ਮਿਲਣੀ ਅਗਲੀ ਖ਼ਬਰ ਵਪਾਰੀਆਂ ਨੂੰ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ-ਇਨਕਮ ਟੈਕਸ ਅਫ਼ਸਰ ਸੁਖਦੀਪ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।