01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜਵਾਹਰ ਨਵੋਦਿਆ ਵਿਦਿਆਲਿਆ ’ਚ ਕਲਾਸ ਛੇਵੀਂ ਦੇ ਦਾਖਲਿਆਂ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅਜੀਤ ਡੈਸਕ 10-07-2026
ਜ਼ੀਰਾ, 9 ਜੁਲਾਈ(ਪ੍ਰਤਾਪ ਸਿੰਘ ਹੀਰਾ)-ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚਲਦੇ ਸਕੂਲ ’ਚ ਸੈਸ਼ਨ 2027-28 ਲਈ ਕਲਾਸ ਛੇਵੀਂ ਵਿਚ ਦਾਖਲੇ ਦੀ ਚੋਣ ਪ੍ਰੀਖਿਆ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ 31 ਜੁਲਾਈ 2026 ਤੱਕ ਮੁਫ਼ਤ ਆਨਲਾਈਨ ਅਰਜ਼ੀ www.navodaya.gov.in ’ਤੇ ਭਰ ਸਕਦੇ ਹਨ। ਪ੍ਰਵੇਸ਼ ਪ੍ਰੀਖਿਆ ਯੋਗਤਾ ਟੈਸਟ -2027 ਦੀ ਪ੍ਰੀਖਿਆ 28 ਨਵੰਬਰ 2026 ਦਿਨ ਸ਼ਨੀਵਾਰ ਨੂੰ ਕਰਵਾਈ ਜਾਵੇਗੀ। ਅਰਜ਼ੀ ਭਰਨ ਲਈ ਵਿਦਿਆਰਥੀਆਂ ਦੀ ਜਨਮ ਮਿਤੀ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੋਣੀ ਚਾਹੀਦੀ ਹੈ । ਵਿਦਿਆਰਥੀ 2027-28 ਦੇ ਵਿਦਿਅਕ ਸੈਸ਼ਨ ਵਿਚ ਪੰਜਵੀਂ ਕਲਾਸ ਫਿਰੋਜਪੁਰ ਜ਼ਿਲ੍ਹੇ ਵਿਚ ਪੜ੍ਹਦਾ ਹੋਵੇ। ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਨ ਲਾਈਨ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰ ਲੈਣ, ਕਿਉਂਕਿ ਅੰਤਿਮ ਸਬਮਿਟ ਤੋਂ ਬਾਅਦ ਸੀਮਿਤ ਸੋਧ ਹੀ ਸੰਭਵ ਹੋਵੇਗੀ। ਚੁਣੇ ਗਏ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਦਾਖਲੇ ਤੋਂ ਪਹਿਲਾਂ ਕੀਤੀ ਜਾਵੇਗੀ। ਪ੍ਰਵੇਸ਼ ਪੱਤਰ ਪ੍ਰੀਖਿਆ ਤੋਂ ਪਹਿਲਾਂ ਨਵੋਦਿਆ ਵਿਦਿਆਲਾ ਸਮਿਤੀ ਦੀ ਵੈੱਬਸਾਈਟ ’ਤੇ ਜਾਰੀ ਕੀਤਾ ਜਾਵੇਗਾ ਅਤੇ ਪ੍ਰੀਖਿਆ ਦਾ ਨਤੀਜਾ ਮਾਰਚ 2027 ਦੇ ਅੰਤ ਤੱਕ ਘੋਸ਼ਿਤ ਹੋਣ ਦੀ ਸੰਭਾਵਨਾ ਹੈ। ਵਧੇਰੇ ਜਾਣਕਾਰੀ ਲਈ ਖੇਮ ਰਾਜ ਸੁਪਰਡੈਂਟ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਰੀਅਲ ਡਰੀਮਜ਼ ਅਕੈਡਮੀ ਦੇ ਵਿਦਿਆਰਥੀ ਦੀ ਈ.ਟੀ.ਟੀ. ਅਧਿਆਪਕ ਵਜੋਂ ਚੋਣ ਅਗਲੀ ਖ਼ਬਰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਜੀਵਨ ਮਲ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਜੋਸਨ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।