02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਫ਼ਿਰੋਜ਼ਪੁਰ ਰੇਲਵੇ ਪੁਲਿਸ ਨੇ ਮੱਧ ਪ੍ਰਦੇਸ਼ ਦੀ ਬੇਸਹਾਰਾ ਔਰਤ ਨੂੰ ਲੱਭ ਕੇ ਪਰਿਵਾਰ ਨਾਲ ਮਿਲਾਇਆ

ਅਜੀਤ ਡੈਸਕ 11-07-2026
ਫ਼ਿਰੋਜ਼ਪੁਰ, 10 ਜੁਲਾਈ (ਰਾਕੇਸ਼ ਚਾਵਲਾ)-ਸਪੈਸ਼ਲ ਡੀ.ਜੀ.ਪੀ. (ਰੇਲਵੇ) ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਅਫ਼ਸਰ, ਥਾਣਾ ਰੇਲਵੇ ਪੁਲਿਸ ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਰੇਲਵੇ ਪੁਲਿਸ ਵਲੋਂ ਇਕ ਸ਼ਲਾਘਾਯੋਗ ਮਾਨਵਤਾਵਾਦੀ ਕਦਮ ਚੁੱਕਿਆ ਗਿਆ ਹੈ। ਰੇਲਵੇ ਪੁਲਿਸ ਦੀ ਟੀਮ ਨੇ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਮੰਗ ਕੇ ਗੁਜ਼ਾਰਾ ਕਰਨ ਵਾਲੀ ਇਕ ਬੇਸਹਾਰਾ ਔਰਤ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਵਿਖੇ ਤਾਇਨਾਤ ਏ.ਐੱਸ.ਆਈ. ਵਧਾਵਾ ਸਿੰਘ, ਮਹਿਲਾ ਹੌਲਦਾਰ ਪਰਵਿੰਦਰ ਕੌਰ, ਰੀਤੂ ਬਾਲਾ ਅਤੇ ਸਰਬਜੀਤ ਕੌਰ ਦੀ ਟੀਮ ਨੇ ਸਟੇਸ਼ਨ ’ਤੇ ਮੰਗਣ ਵਾਲੀ ਇਕ ਔਰਤ, ਜਿਸ ਦੀ ਪਛਾਣ ਸੁਗਣੀ ਬਸੋਰ ਪਤਨੀ ਸ਼ਿਵਪਤੀ ਬਸੋਰ (ਵਾਸੀ ਮਝੀਗਵਾ, ਤਹਿਸੀਲ ਦੀਵਾਰ ਪਟੇਰੀ, ਸਿੰਗਰੋਲੀ ਪਟਰੀ, ਮੱਧ ਪ੍ਰਦੇਸ਼) ਵਜੋਂ ਹੋਈ, ਵੱਲ ਵਿਸ਼ੇਸ਼ ਧਿਆਨ ਦਿੱਤਾ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਔਰਤ ਦੇ ਪਿਛੋਕੜ ਬਾਰੇ ਪਤਾ ਲਗਾਇਆ ਅਤੇ ਮੱਧ ਪ੍ਰਦੇਸ਼ ਵਿਚ ਉਸ ਦੇ ਪਰਿਵਾਰ ਨਾਲ ਸੰਪਰਕ ਕਾਇਮ ਕੀਤਾ। ਪਰਿਵਾਰਿਕ ਮੈਂਬਰਾਂ ਦੇ ਫ਼ਿਰੋਜ਼ਪੁਰ ਪਹੁੰਚਣ ’ਤੇ ਪੁਲਿਸ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਕਤ ਔਰਤ ਨੂੰ ਸਹੀ-ਸਲਾਮਤ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਪਰਿਵਾਰ ਨੇ ਆਪਣੀ ਗੁੰਮ ਹੋਈ ਮੈਂਬਰ ਨੂੰ ਵਾਪਸ ਪਾ ਕੇ ਪੰਜਾਬ ਪੁਲਿਸ ਅਤੇ ਰੇਲਵੇ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਡਰਾਈ ਡੇ ਮਨਾਉਂਦੇ ਹੋਏ ਪੰਜਾਬ ਰੋਡਵੇਜ਼ ਦੇ ਡੀਪੂ ਵਿਖੇ ਕੀਤੀ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਨਿਵੇਕਲੀ ਆਸਥਾ-ਹੜ੍ਹਾਂ ਤੋਂ ਬਚਾਅ ਲਈ ਸਤਲੁਜ ਕੰਢੇ ਨਿਭ ਰਹੀ 32 ਸਾਲ ਤੋਂ ਵਿਲੱਖਣ ਰਿਵਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।