03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਟੀ.ਬੀ. ਦੇ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਵੰਡੀਆਂ

ਅਜੀਤ ਡੈਸਕ 11-07-2026
ਫ਼ਿਰੋਜ਼ਪੁਰ, 10 ਜੁਲਾਈ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਦੀ ਅਗਵਾਈ ਵਿਚ ਨਕਸ਼ੇ ਮਿੱਤਰਾ ਅਧੀਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਟੀ.ਬੀ. ਦੇ ਇਲਾਜ ਅਧੀਨ 11 ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚੇਅਰਮੈਨ ਸੁਭਾਸ਼ ਚੌਧਰੀ ਅਤੇ ਪ੍ਰਧਾਨ ਸ਼ਵਿੰਦਰ ਮਸ਼ਰਾਲ ਦੀ ਦੇਖ-ਰੇਖ ’ਚ ਵੰਡੀਆਂ ਗਈਆਂ। ਸੰਸਥਾ ਦੇ ਮਹਿਲਾ ਪ੍ਰਧਾਨ ਸ਼੍ਰੀਮਤੀ ਜਨਕ ਚੌਧਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਟੀ.ਬੀ. ਵਿਭਾਗ ਵਲੋਂ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਟੀ.ਬੀ. ਦੇ ਬਚਾਅ ਲਈ ਦਵਾਈ ਦੇ ਨਾਲ ਸਮੇਂ ਸਿਰ ਚੈੱਕਅਪ, ਸਾਫ ਸਫ਼ਾਈ ਅਤੇ ਪੌਸ਼ਟਿਕ ਆਹਾਰ ਦੀ ਜ਼ਰੂਰਤ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਸੁਰਿੰਦਰ ਸ਼ਾਸਤਰੀ, ਅਵਤਾਰ ਸਿੰਘ ਭੋਲਾ, ਸੁਰੇਸ਼ ਸ਼ਰਮਾ, ਤਰਸੇਮ ਗਰੋਵਰ, ਕੁਲਭੂਸ਼ਨ ਗਰੋਵਰ, ਮਹੇਸ਼ ਸ਼ਰਮਾ, ਸ਼੍ਰੀਮਤੀ ਅਰੁਣ ਭੋਲਾ, ਸ਼੍ਰੀਮਤੀ ਰੇਨੂੰ ਧਵਨ, ਸ਼੍ਰੀਮਤੀ ਸੰਗੀਤਾ ਬਜਾਜ, ਸ਼੍ਰੀਮਤੀ ਸੁਖਵਿੰਦਰ ਬੇਰੀ ਅਤੇ ਸ਼੍ਰੀਮਤੀ ਸ਼ਕਤੀ ਚੋਪੜਾ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਯੋਜਨਾਵਾਂ ਦੇ ਲਾਭ ਲਾਈਨ ’ਚ ਆਖਰੀ ਵਿਅਕਤੀ ਤੱਕ ਪਹੁੰਚਾਏ ਜਾਣਗੇ: ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ ਵਿਕਾਸ ਕਾਰਜ... ਅਗਲੀ ਖ਼ਬਰ ਗੁਰਦੁਆਰਾ ਗੁਰੂਸਰ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਨਵੀਂ ਸਰਾਂ ਮਾਤਾ ਗੁਜਰੀ ਜੀ ਨਿਵਾਸ ਦਾ 12 ਨੂੰ ਰੱਖਿਆ ਜਾਵੇਗਾ ਨੀਂਹ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।