03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਫਿਰੋਜ਼ਪੁਰ ਵਿਖੇ ਮੋਟਰਸਾਈਕਲ ਮਾਰਚ ਅੱਜ

ਅਜੀਤ ਡੈਸਕ 15-07-2026
ਗੁਰੂਹਰਸਹਾਏ, 14 ਜੁਲਾਈ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ 15 ਜੁਲਾਈ ਨੂੰ ਡੀ.ਸੀ ਦਫਤਰ ਫਿਰੋਜ਼ਪੁਰ ਵਿਖੇ ਹਜ਼ਾਰਾਂ ਮੋਟਰਸਾਈਕਲਾਂ ਨਾਲ ਮਾਰਚ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਗੁਰੂਹਰਸਹਾਏ ਹਲਕੇ ਦੇ ਕਿਸਾਨ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਧਰਮ ਸਿੰਘ ਸਿੱਧੂ ਅਤੇ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸੰਗਤਸਰ ਮਾਦੀ ਵਿਖੇ ਕੀਤੀ ਗਈ ।ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦੇ ਕਿੱਤੇ ਨੂੰ ਬਰਬਾਦ ਕਰਨ ਲਈ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ। ਲੋਕਾਂ ਦਾ ਰੁਜ਼ਗਾਰ ਅਤੇ ਕਿੱਤਾ ਬਚਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਜਾਰੀ ਹੈ। ਇਹ ਸਮਝੌਤੇ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫਿਰੋਜ਼ਪੁਰ ਵਿਖੇ 15 ਜੁਲਾਈ ਨੂੰ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਹੈ। ਜਿਸ ਵਿਚ ਹਲਕਾ ਗੁਰੂਹਰਸਹਾਏ ਤੋਂ ਸੈਂਕੜੇ ਮੋਟਰਸਾਈਕਲਾਂ ਨਾਲ ਕਿਸਾਨ ਮਜ਼ਦੂਰ ਸ਼ਾਮਿਲ ਹੋਣਗੇ। ਇਸ ਮੀਟਿੰਗ ਮੌਕੇ ਮੇਜਰ ਸਿੰਘ, ਫੁੰਮਣ ਸਿੰਘ ,ਹਰਜੀਤ ਸਿੰਘ, ਰਣਜੀਤ ਸਿੰਘ ,ਦਰਸ਼ਨ ਸਿੰਘ ,ਪ੍ਰੀਤਮ ਸਿੰਘ ,ਪਿਆਰਾ ਸਿੰਘ ,ਸੂਬਾ ਸਿੰਘ ਕੁਲਵੰਤ ਸਿੰਘ , ਹਰਬੰਸ ਸਿੰਘ, ਹਰਨਾਮ ਸਿੰਘ ,ਬਲਵੀਰ ਸਿੰਘ, ਕ੍ਰਿਸ਼ਨ ਲਾਲ ,ਜੋਰਾ ਸਿੰਘ ,ਸਤਨਾਮ ਸਿੰਘ ,ਜੱਜ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਦਹੀਆ ਵਲੋਂ ਤਲਵੰਡੀ ਭਾਈ ਦੀ ਅਨਾਜ ਮੰਡੀ ’ਚ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ‘ਲਾਈਫ਼ ਸਕਿੱਲਜ਼’ ਵਿਸ਼ੇ ’ਤੇ ਸੀ.ਬੀ.ਐੱਸ.ਈ.ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।