04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਤਹਿਸੀਲਦਾਰ ਸੁਖਬੀਰ ਕੌਰ ਵਲੋਂ ਗੋਲੂ ਕੇ ਦੇ ਦੁਕਾਨਦਾਰਾਂ ਨਾਲ ਮੀਟਿੰਗ

ਅਜੀਤ ਡੈਸਕ 15-07-2026
ਗੋਲੂ ਕਾ ਮੋੜ, 14 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਲੋਕਾਂ ਦਾ ਜ਼ਮੀਨੀ ਪੱਧਰ ’ਤੇ ਹਾਲ ਜਾਣਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਵੱਖ-ਵੱਖ ਤਰ੍ਹਾਂ ਦੇ ਵਿੰਗ ਸਥਾਪਿਤ ਕੀਤੇ ਗਏ। ਜਿਸ ਵਿਚ ਵਪਾਰ ਮੰਡਲ ਟਰੇਡ ਕਮਿਸ਼ਨ ਬਲਾਕ ਗੁਰੂਹਰਸਹਾਏ ਦੇ ਚੇਅਰਮੈਨ ਮਨਜੀਤ ਸਿੰਘ ਮਠਾੜੂ, ਕੋਆਰਡੀਨੇਟਰ ਉਡੀਕ ਸਿੰਘ ਵਲੋਂ ਬਲਾਕ ਦੇ ਅਫ਼ਸਰ ਸਾਹਿਬਾਨਾਂ ਦੀ ਅਗਵਾਈ ਵਿਚ ਗੋਲੂ ਕਾ ਮੋੜ ਵਿਖੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਤਹਿਸੀਲਦਾਰ ਸੁਖਬੀਰ ਕੌਰ, ਵਿਪਨ ਕੁਮਾਰ ਰੀਡਰ, ਇੰਸਪੈਕਟਰ ਲੇਬਰ ਡਿਪਾਰਟਮੈਂਟ ਸੁਖਵਿੰਦਰ ਪਾਲ, ਕੁਲਵਿੰਦਰ ਸਿੰਘ ਮਾਰਕੀਟ ਕਮੇਟੀ, ਜਸਵਿੰਦਰ ਸਿੰਘ ਦਫ਼ਤਰ ਬੀ.ਡੀ.ਪੀ.ਓ ਦਫ਼ਤਰ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਤਹਿਸੀਲਦਾਰ ਸੁਖਬੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਰਕਾਰ ਤੁਹਾਡੇ ਦੁਆਰ ਵਿਚ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਤਹਿਸੀਲਦਾਰ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਮੌਕੇ ਇਕ ਦੁਕਾਨਦਾਰ ਨੇ ਅੱਡੇ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਰੇੜੀਆਂ ਵਧਾ ਕੇ ਕੀਤੇ ਨਾਜਾਇਜ਼ ਕਬਜ਼ਿਆਂ ਬਾਰੇ ਕਥਿਤ ਤੌਰ ’ਤੇ ਤਹਿਸੀਲਦਾਰ ਦੇ ਧਿਆਨ ਵਿਚ ਲਿਆਂਦਾ ਗਿਆ। ਇਸੇ ਦੌਰਾਨ ਹੀ ਦੁਕਾਨਦਾਰ ਆਪਣੇ ਜ਼ਿਆਦਾ ਬਿੱਲ ਜ਼ਿਆਦਾ ਆਉਣ ਬਾਰੇ ਦੱਸਿਆ। ਇਸ ਮੌਕੇ ਹਰਦਿਆਲ ਚੰਦ ਨੰਬਰਦਾਰ, ਲਾਲ ਚੰਦ ਸਾਬਕਾ ਸਰਪੰਚ, ਸਵਰਨ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਛਾਬੜਾ, ਸੰਜੀਵ ਕੁਮਾਰ ਆਦਿ ਦੁਕਾਨਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਖਲਵਾਣਾ ਤੋਂ ਕਿਸਾਨ ਦੇ ਖੇਤਾਂ ’ਚੋਂ ਸਫ਼ੈਦੇ ਦੇ ਦਰੱਖ਼ਤ ਚੋਰੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੋਢੀ ਨਗਰ ਨੂੰ ‘ਵੀਰਬੈਕ’ ਕੰਪਨੀ ਵਲੋਂ ਆਰ.ਓ. ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।