04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਕਾਰੀ ਪ੍ਰਾਇਮਰੀ ਸਕੂਲ ਸੋਢੀ ਨਗਰ ਨੂੰ ‘ਵੀਰਬੈਕ’ ਕੰਪਨੀ ਵਲੋਂ ਆਰ.ਓ. ਭੇਟ

ਅਜੀਤ ਡੈਸਕ 15-07-2026
ਕੁੱਲਗੜ੍ਹੀ, 14 ਜੁਲਾਈ (ਸੁਖਜਿੰਦਰ ਸਿੰਘ ਸੰਧੂ)-ਸਿਹਤ ਅਤੇ ਸਿੱਖਿਆ ਦੇ ਸੁਮੇਲ ਨੂੰ ਸਮਰਪਿਤ ਇਕ ਮਿਸਾਲੀ ਕਦਮ ਚੁੱਕਦਿਆਂ ਪਸ਼ੂਆਂ ਦੀ ਸਿਹਤ ਸੰਭਾਲ ਦੇ ਖੇਤਰ ਵਿਚ ਨਾਮਵਰ ਕੰਪਨੀ ‘ਵੀਰਬੈਕ ਐਨੀਮਲ ਹੈਲਥ ਇੰਡੀਆ ਲਿਮਟਿਡ’ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੋਢੀਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇਕ ਆਧੁਨਿਕ ਆਰ.ਓ. ਪਾਣੀ ਸ਼ੁੱਧ ਕਰਨ ਵਾਲੀ ਮਸ਼ੀਨ ਭੇਟ ਕੀਤੀ ਗਈ। ਇਸ ਉਪਰਾਲੇ ਨਾਲ ਸਕੂਲ ਵਿਚ ਪੜ੍ਹਦੇ 250 ਤੋਂ ਵੱਧ ਵਿਦਿਆਰਥੀਆਂ ਨੂੰ ਹੁਣ ਸਾਫ਼ ਅਤੇ ਪੀਣਯੋਗ ਪਾਣੀ ਮਿਲ ਸਕੇਗਾ। ਇਕ ਸਾਦੇ ਸਮਾਗਮ ਦੌਰਾਨ ਕੰਪਨੀ ਦੇ ਰਿਜਨਲ ਬਿਜ਼ਨੈੱਸ ਮੈਨੇਜਰ ਅਤੁਲ ਧੂਮਲ, ਏਰੀਆ ਮੈਨੇਜਰ ਸਾਹਿਲ ਕੁਮਾਰ, ਰਾਹੁਲ ਸ਼ਰਮਾ ਅਤੇ ਡਾ. ਵਰਿਆਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਕੂਲ ਮੁਖੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਤਰ ਵਿਚ ਪੀਣਯੋਗ ਪਾਣੀ ਦੀ ਸਮੱਸਿਆ ਇਕ ਗੰਭੀਰ ਚੁਨੌਤੀ ਬਣੀ ਹੋਈ ਹੈ, ਜਿਸ ਦੇ ਮੱਦੇਨਜ਼ਰ ਵੀਰਬੈਕ ਕੰਪਨੀ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਗੁਰਮੇਲ ਸਿੰਘ, ਬੀ.ਐੱਲ.ਓ. ਰੋਹਿਤ, ਕੁਲਵੰਤ ਸਿੰਘ, ਮੈਡਮ ਗਗਨਦੀਪ ਕੌਰ, ਗੁਰਵਿੰਦਰ ਕੌਰ, ਕੁਲਵਿੰਦਰ ਕੌਰ, ਐੱਸ.ਐੱਮ.ਸੀ. ਚੇਅਰਮੈਨ ਜਸਬੀਰ ਸਿੰਘ, ਕਰਨੈਲ ਸਿੰਘ ‘ਆਪ’ ਆਗੂ, ਆਂਗਣਵਾੜੀ ਵਰਕਰ, ਐੱਮ.ਡੀ.ਐੱਮ. ਵਰਕਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਹਿਸੀਲਦਾਰ ਸੁਖਬੀਰ ਕੌਰ ਵਲੋਂ ਗੋਲੂ ਕੇ ਦੇ ਦੁਕਾਨਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।