03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਫ਼ਾਈ ਸੇਵਕਾਂ ਦੀ ਕੰਮ ਛੋੜ ਹੜਤਾਲ ਦੌਰਾਨ ਸਮਰਥਨ ਦੇਣ ਪਹੁੰਚੇ ਕਾਂਗਰਸੀ ਆਗੂ ਕਾਂਗਰਸ ਪਾਰਟੀ ਹਰ ਸਮੇਂ ਸਫ਼ਾਈ ਸੇਵਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ- ਕਾਂਗਰਸੀ ਆਗੂ

ਅਜੀਤ ਡੈਸਕ 20-07-2026
ਤਲਵੰਡੀ ਭਾਈ, 19 ਜੁਲਾਈ (ਰਵਿੰਦਰ ਸਿੰਘ ਬਜਾਜ)-ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਲਈ ਕੰਮ ਛੋੜ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਗੰਦਗੀ ਦੇ ਢੇਰ ਲੱਗਣ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਇਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਧਰਨੇ ਨੂੰ ਸਹਿਯੋਗ ਦੇਣ ਲਈ ਕਾਂਗਰਸ ਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ, ਤਲਵੰਡੀ ਭਾਈ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਤੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਹਰ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਫ਼ਾਈ ਕਰਮਚਾਰੀਆਂ ਦੇ ਝਾੜੂ ਦੇ ਚੋਣ ਨਿਸ਼ਾਨ ’ਤੇ ਆਪਣੀ ਸਰਕਾਰ ਬਣਾਉਣ ਵਾਲੇ ਆਪ ਆਗੂ ਅੱਜ 12 ਦਿਨਾਂ ਤੋਂ ਧਰਨੇ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਨ੍ਹਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਹਨ ਅਤੇ ਸਫ਼ਾਈ ਕਰਮਚਾਰੀਆਂ ਨਾਲ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਧਰਨੇ ’ਚ ਪਹੁੰਚੇ ਰੂਪ ਲਾਲ ਵੱਤਾ ਸਾਬਕਾ ਡਾਇਰੈਕਟਰ ਟਿਊਬਵੈੱਲ ਕਾਰਪੋਰੇਸ਼ਨ, ਮੱਖਣ ਸਿੰਘ ਝਿਊਂਟ, ਰਜਿੰਦਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਕੌਂਸਲਰ ਹਰਦੀਪ ਸਿੰਘ ਹੈਪੀ, ਜਗਨਾਮਇੰਦਰ ਸਿੰਘ ਕੌਂਸਲਰ, ਕਾਂਗਰਸੀ ਆਗੂ ਸਹਿਦੇਵ ਸਿੰਘ ਸੇਵਾ ਬਰਾੜ, ਦੇਸ ਰਾਜ ਅਹੂਜਾ, ਗੁਰਬਖਸ਼ ਸਿੰਘ ਮੱਪਾ ਬਰਾੜ, ਕੌਂਸਲਰ ਪਤੀ ਤਰਸੇਮ ਲਾਲ ਵੱਤਾ, ਬਲਜੀਤ ਸਿੰਘ ਮੀਤਾ ਬਰਾੜ ਅਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੇ ਸਮੂਹ ਕਾਂਗਰਸੀ ਆਗੂਆਂ ਦਾ ਉਨ੍ਹਾਂ ਦੀ ਅਵਾਜ਼ ਬੁਲੰਦ ਕਰਨ ’ਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਮੇਸ਼ਾ, ਖੇਮ ਚੰਦ, ਸ੍ਰੀ ਚੰਦ, ਰੋਹਿਤ, ਰਾਮ ਚੰਦ, ਅਮਿਤ, ਸੁਖਵੀਰ, ਜਗਸੀਰ, ਅਮਿਤ ਕੁਮਾਰ, ਧਰਮਿੰਦਰ, ਵੀਰੂ, ਸੰਦੀਪ, ਵਿੱਕੀ, ਪਰਮਿੰਦਰ, ਮਾਨ ਸਿੰਘ, ਦੀਪਕ, ਸੰਜੀਵ, ਅਕਾਸ਼, ਮੇਹਰ ਚੰਦ, ਅਜੈ, ਮਲਕੀਤ, ਵਰਿੰਦਰ, ਰਾਹੁਲ, ਦੀਪਾ, ਗੁਰਪ੍ਰੀਤ, ਮਨੀਸ਼, ਜਤਿੰਦਰ, ਵੇਦ ਪ੍ਰਕਾਸ਼, ਬਿੱਟੂ ਸਿੰਘ ਆਦਿ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ 93.67 ਪ੍ਰਤੀਸ਼ਤ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਅਗਰਵਾਲ ਮਹਾਂ ਸਭਾ ਬੋਰਡ ਦਾ ਦਿਹਾਤੀ ਚੇਅਰਮੈਨ ਬਣਨ ’ਤੇ ਨਰਿੰਦਰ ਨੋਨੀ ਦਾ ਵਿਧਾਇਕ ਦਹੀਯਾ ਨੇ ਕਰਵਾਇਆ ਮੂੰਹ ਮਿੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।