02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਂਝ ਸਾਹਿਤ ਸਭਾ ਦੀ ਪਲੇਠੀ ਇਕੱਤਰਤਾ

ਅਜੀਤ ਡੈਸਕ 21-07-2026
ਤਲਵੰਡੀ ਭਾਈ, 20 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸਾਂਝ ਸਾਹਿੱਤ ਸਭਾ ਦੀ ਪਹਿਲੀ ਇਕੱਤਰਤਾ ਬਹੁਤ ਹੀ ਵਧੀਆ, ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਇਸ ਸਾਹਿੱਤਿਕ ਸਮਾਗਮ ਵਿਚ ਇਲਾਕੇ ਦੇ ਕਵੀਆਂ, ਗੀਤਕਾਰਾਂ, ਕਹਾਣੀਕਾਰਾਂ ਅਤੇ ਗਾਇਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਕਹਾਣੀਕਾਰ ਅਤੇ ਗੀਤਕਾਰ ਬੂਟਾ ਗ਼ੁਲਾਮੀ ਵਾਲਾ ਆਪਣੇ ਸਾਥੀ ਜਸਵਿੰਦਰ ਸੰਧੂ ਸਮੇਤ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਮਨਪ੍ਰੀਤ ਛੀਨਾ ਵਲੋਂ ਧਾਰਮਿਕ ਗੀਤ ਸ਼ੁਕਰਾਨਾ ਅਤੇ ਕੁਲਵੰਤ ਕਮਲਾ ਵਲੋਂ ‘ਮਾਂ ਦੀ ਮਹਿਮਾ’ ਦਾ ਗੀਤ ਪੇਸ਼ ਕਰਕੇ ਕੀਤੀ ਗਈ। ਉਪਰੰਤ ਬੂਟਾ ਗ਼ੁਲਾਮੀ ਵਾਲਾ ਨੇ ਆਪਣੀ ਪ੍ਰਸਿੱਧ ਕਵਿਤਾ ਸੁਣਾ ਕੇ ਹਾਜ਼ਰੀਨ ਤੋਂ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ। ਇਸ ਤੋਂ ਬਾਅਦ ਹਾਜ਼ਰ ਕਵੀਆਂ, ਗੀਤਕਾਰਾਂ, ਕਹਾਣੀਕਾਰਾਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਅਤੇ ਗੀਤ ਪੇਸ਼ ਕਰਕੇ ਸਮਾਗਮ ਨੂੰ ਸਾਹਿੱਤਿਕ ਰੰਗਾਂ ਨਾਲ ਸਰਾਬੋਰ ਕਰ ਦਿੱਤਾ। ਅੰਤ ਵਿਚ ਸਾਰੇ ਆਏ ਹੋਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਸਮੇਲ ਸਿੰਘ ਕਲਸੀ, ਅਵਤਾਰ ਸਿੰਘ ਕਲਸੀ, ਡਾ.ਗੁਰਮੇਲ ਸਿੰਘ, ਜਗਰੂਪ ਸਿੰਘ ਮਾਨ, ਬੂਟਾ ਗ਼ੁਲਾਮੀ ਵਾਲਾ, ਜਸਵਿੰਦਰ ਸੰਧੂ, ਡਾ.ਪਰਮਜੀਤ ਸਿੰਘ, ਮਨਪ੍ਰੀਤ ਛੀਨਾ, ਸਲੀਮ ਸਾਬਰੀ, ਕੁਲਵੰਤ ਕਮਲਾ, ਮਾਸਟਰ ਹਰਸੇਵਕ ਸਿੰਘ, ਹੰਸਰਾਜ ਹਰਾਜ਼ ਅਤੇ ਗੁਰਦੀਪ ਸਿੰਘ ਹਰਾਜ਼ ਹਾਜ਼ਰ ਸਨ।
ਪਿਛਲੀ ਖ਼ਬਰ ਏਸ਼ੀਅਨ ਵੈਟਰਨ ਅਥਲੀਟ ਗੁਰਦਿਆਲ ਸਿੰਘ ਵਿਰਕ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਸ਼ਹਿਰ ’ਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਨੂੰ ਲੈ ਕੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਥਾਣਾ ਸਿਟੀ ਮੁਖੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।