02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਵਿਸ਼ਾਲ ਇਕੱਠ ਦੌਰਾਨ ਯੂਨੀਵਰਸਿਟੀ ਤੇ ਅੰਤਰਰਾਸ਼ਟਰੀ ਕੰਪਨੀਆਂ ਵਿਚਾਲੇ ਹੋਣਗੇ ਸਮਝੌਤੇ- ਹਰਜਿੰਦਰ ਹਾਂਡਾ ਕੰਬੋਜ ਭਾਈਚਾਰੇ ਨੇ ਮੁੱਖ ਮੰਤਰੀ ਪੰਜਾਬ ਸਮੇਤ ਪੰਜਾਬ ਸਰਕਾਰ ਦੇ ਦਰਜਨ ਭਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤਾ ਸੱਦਾ

ਅਜੀਤ ਡੈਸਕ 21-07-2026
ਪੰਜੇ ਕੇ ਉਤਾੜ, 20 ਜੁਲਾਈ (ਪੱਪੂ ਸੰਧਾ)-ਦੁਨੀਆ ਭਰ ਦੇ ਕੰਬੋਜ ਭਾਈਚਾਰੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੰਬੋਜ ਫਾਉਂਡੇਸ਼ਨ ਦੀ ਸਰਪ੍ਰਸਤੀ ਹੇਠ ਊਧਮ ਸਿੰਘ ਐਜੂਕੇਸ਼ਨਲ ਸੁਸਾਇਟੀ ਵਲੋਂ ਜ਼ਿਲ੍ਹਾ ਕਪੂਰਥਲਾ ਵਿਚ ਵਿਸ਼ਾਲ ਖੇਤਰ ’ਚ ਤਿਆਰ ਕੀਤੀ ‘ਊਧਮ ਸਿੰਘ ਸ਼ਹੀਦ ਸਕੀਲ ਡਿਵੈਲਪਮੈਂਟ ਐਂਡ ਐਂਟਰਪਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ’ ਦੁਨੀਆ ਦੀਆਂ ਪ੍ਰਸਿੱਧ ਨਾਮੀਂ ਕੰਪਨੀਆਂ ਅਤੇ ਫ਼ਰਮਾਂ ਨਾਲ ਵੱਖ-ਵੱਖ ਤਰ੍ਹਾਂ ਦੇ ਸਮਝੌਤੇ ਕਰਨ ਜਾ ਰਹੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕੰਬੋਜ ਫਾਉਂਡੇਸ਼ਨ ਦੇ ਮੁੱਖ ਬੁਲਾਰੇ ਹਰਜਿੰਦਰ ਹਾਂਡਾ ਨੇ ਕਿਹਾ ਕਿ 31 ਜੁਲਾਈ ਨੂੰ ਬੀ.ਬੀ. ਪੈਲੇਸ ਸੁਨਾਮ ਊਧਮ ਸਿੰਘ ਵਾਲਾ ਵਿਚ ਕੰਬੋਜ ਭਾਈਚਾਰੇ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਸਮਾਗਮ ਮੌਕੇ ਕੰਬੋਜ ਭਾਈਚਾਰੇ ਵਲੋਂ ਵਿਸ਼ਾਲ ਇਕੱਠ ਕੀਤਾ ਜਾ ਰਿਹਾ। ਇਸ ਸ਼ਹੀਦੀ ਸਮਾਗਮ ਵਿਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਉਪਰੰਤ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਬਣ ਰਹੀ ‘ਊਧਮ ਸਿੰਘ ਸ਼ਹੀਦ ਸਕੀਲ ਡਿਵੈਲਪਮੈਂਟ ਐਂਡ ਐਂਟਰਪਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ’ ਦੇ ਪ੍ਰਬੰਧਕਾਂ ਵਲੋਂ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ.ਸੰਦੀਪ ਕੌੜਾ, ਕੰਬੋਜ ਭਾਈਚਾਰੇ ਦੇ ਆਗੂ ਜਗਦੀਪ ਸਿੰਘ ਮਹਿਰੋਕ, ਮੀਤ ਪ੍ਰਧਾਨ ਮਾਨ ਸਿੰਘ ਧੰਮ, ਚੇਅਰਮੈਨ ਡਾ.ਮੰਗਲ ਸਿੰਘ, ਪ੍ਰਧਾਨ ਪ੍ਰੋਫੈਸਰ ਸੂਬਾ ਸਿੰਘ, ਮੀਤ ਪ੍ਰਧਾਨ ਹਰਦਿਆਲ ਕੰਬੋਜ, ਜਨਰਲ ਸਕੱਤਰ ਬੀ.ਐੱਸ. ਧੰਜੂ, ਆਸ਼ੂਤੋਸ਼ ਕੰਬੋਜ ਅਤੇ ਰਜਿੰਦਰ ਪ੍ਰਧਾਨ ਆਦਿ ਆਗੂਆਂ ਦੀ ਅਗਵਾਈ ਹੇਠ ਦੁਨੀਆ ਦੀਆਂ ਨਮੀ ਵਿਦੇਸ਼ੀ ਕੰਪਨੀਆਂ ਅਤੇ ਫ਼ਰਮਾਂ ਨਾਲ ਵੱਖ-ਵੱਖ ਤਰ੍ਹਾਂ ਦੇ ਸਮਝੌਤੇ ਪੱਤਰਾਂ ਉੱਤੇ ਹਸਤਾਖ਼ਰ ਕੀਤੇ ਜਾਣਗੇ। ਕੰਬੋਜ ਫਾਉਂਡੇਸ਼ਨ ਦੇ ਮੁੱਖ ਬੁਲਾਰੇ ਹਰਜਿੰਦਰ ਹਾਂਡਾ ਨੇ ਕਿਹਾ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਕੰਬੋਜ ਭਾਈਚਾਰੇ ਵਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਭਰ ਦੇ ਦਰਜਨ ਭਰ ਕੈਬਨਿਟ ਮੰਤਰੀ ਸਾਹਿਬਾਨ ਅਤੇ ਐਮ.ਐਲ.ਏ ਸਾਹਿਬਾਨ ਨੂੰ ਸੱਦਾ ਪੱਤਰ ਦਿੱਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਨੇ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ 20 ਤੋਂ 25 ਜੁਲਾਈ ਤੱਕ ਚੱਲਣ ਵਾਲੀ ਖਸਰਾ-ਰੁਬੈਲਾ ਕੈਚਅੱਪ ਟੀਕਾਕਰਨ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।