11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਦੇ ਅਣਐਲਾਨੇ ਕੱਟਾਂ ਅਤੇ ਖਸਤਾ ਹਾਲ ਮੱਖੂ ਰੋਡ ਤੋਂ ਦੁਖੀ ਲੋਕਾਂ ਦਾ ਸਬਰ ਟੁੱਟਣ ਲੱਗਾ

ਅਜੀਤ ਡੈਸਕ 22-07-2026

ਫ਼ਿਰੋਜ਼ਪੁਰ, 21 ਜੁਲਾਈ (ਗੁਰਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਤੋਂ ਮੱਲਾਂਵਾਲਾ ਰੋਡ ’ਤੇ ਪੈਂਦੀਆਂ ਸ਼ਹੀਦ ਭਗਤ ਸਿੰਘ ਕਾਲੋਨੀ, ਸ਼੍ਰੀ ਗਣੇਸ਼ ਇਨਕਲੇਵ, ਬੇਦੀ ਕਾਲੋਨੀ, ਗੋਬਿੰਦ ਇਨਕਲੇਵ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਹਰਗੁਰਸ਼ਰਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਲਗਾਤਾਰ ਲੱਗ ਰਹੇ ਲੰਮੇ ਬਿਜਲੀ ਕੱਟਾਂ ਅਤੇ ਇਲਾਕੇ ਦੀਆਂ ਖਸਤਾ ਹਾਲ ਸੜਕ ਨੂੰ ਲੈ ਕੇ ਲੋਕਾਂ ਨੇ ਤਿੱਖਾ ਰੋਸ ਜ਼ਾਹਰ ਕੀਤਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਦੇ ਅਣਐਲਾਨੇ ਅਤੇ ਲੰਬੇ ਕੱਟਾਂ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵਲੋਂ ਸਮੱਸਿਆ ਦੇ ਹੱਲ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ । ਮੀਟਿੰਗ ਦੌਰਾਨ ਆਰ.ਐੱਸ.ਡੀ ਕਾਲਜ ਤੋਂ ਮੱਖੂ ਗੇਟ ਤੱਕ ਦੀ ਸੜਕ ਦੀ ਮਾੜੀ ਹਾਲਤ ਵੀ ਮੁੱਖ ਮੁੱਦਾ ਰਹੀ। ਲੋਕਾਂ ਨੇ ਦੱਸਿਆ ਕਿ ਪਿਛਲੇ ਕਰੀਬ ਚਾਰ ਸਾਲਾਂ ਤੋਂ ਇਹ ਸੜਕ ਵੱਡੇ-ਵੱਡੇ ਟੋਇਆਂ ਵਿਚ ਤਬਦੀਲ ਹੋ ਚੁੱਕੀ ਹੈ ਅਤੇ ਰੋਜ਼ਾਨਾ ਇੱਥੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਤੋਂ ਅੱਖਾਂ ਮੀਟ ਕੇ ਬੈਠੇ ਹਨ। ਨਗਰ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਿਆਦ ਦੌਰਾਨ ਬਿਜਲੀ ਕੱਟਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਅਤੇ ਸੜਕ ਦੀ ਮੁਰੰਮਤ ਜਾਂ ਨਵੀਨੀਕਰਨ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਸਮੂਹ ਇਲਾਕਾ ਵਾਸੀ ਮੱਖੂ ਗੇਟ ਵਿਖੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਅਸ਼ੋਕ ਕੁਮਾਰ ਮਹਿਤਾ, ਰਮਿੰਦਰ ਸਿੰਘ ਬਤਰਾ, ਤੀਰਥ ਨਾਰੰਗ, ਸੁਮਨ ਸ਼ਰਮਾ, ਸੁਰੇਸ਼ ਹਾਂਡਾ, ਕਵਲਜੀਤ ਸਿੰਘ, ਪਰਮਵੀਰ ਸਿੰਘ, ਗੁਲਸ਼ਨ ਕੁਮਾਰ, ਜਸਵਿੰਦਰ ਸਿੰਘ, ਰਾਜਪਾਲ ਵਿਨਾਇਕ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ, ਰਜਿੰਦਰ ਸਿੰਘ, ਜੀਤ ਸਿੰਘ ਸੰਧੂ, ਕੇਵਲ ਕ੍ਰਿਸ਼ਨ ਅਰੋੜਾ, ਜਸਪ੍ਰੀਤ ਪੁਰੀ, ਪਰਮਜੀਤ ਸਿੰਘ ਕਲਸੀ, ਦਵਿੰਦਰ ਸਿੰਘ ਕਲਸੀ, ਜਸਵਿੰਦਰ ਸਿੰਘ ਬੰਬਰਾਹ, ਗੁਰਦਾਸ ਸਿੰਘ, ਸੁਖਮਿੰਦਰ ਸਿੰਘ ਜੱਬਲ, ਰਾਜਨ ਬਿੰਦਰਾ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ ਕਲਸੀ, ਗੁਰਵਿੰਦਰ ਸਿੰਘ, ਗੁਰਬਖ਼ਸ਼ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਬੰਗਾਲੀ ਨਾਵਲਟੀ ਸਵੀਟ ਦੇ ਗੋਦਾਮ ’ਚੋਂ ਮਠਿਆਈਆਂ ਬਣਾਉਣ ਵਾਲਾ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।