04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦੀ ਰੈਵੇਨਿਊ ਪਟਵਾਰ ਯੂਨੀਅਨ ਵਲੋਂ ਮੰਗਾਂ ਨਾ ਮੰਨੇ ਜਾਣ ’ਤੇ ਸਮੂਹਿਕ ਛੁੱਟੀ ਦਾ ਐਲਾਨ ਤਹਿਸੀਲ ਫ਼ਿਰੋਜ਼ਪੁਰ ਦੇ ਪਟਵਾਰਖ਼ਾਨੇ ਰਹਿਣਗੇ ਮੁਕੰਮਲ ਬੰਦ-ਜ਼ਿਲ੍ਹਾ ਪ੍ਰਧਾਨ

ਅਜੀਤ ਡੈਸਕ 24-07-2026
ਫ਼ਿਰੋਜ਼ਪੁਰ, 23 ਜੁਲਾਈ (ਕੁਲਬੀਰ ਸਿੰਘ ਸੋਢੀ)-ਮੰਗਾਂ ਸੰਬੰਧੀ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ‘ਦੀ ਰੈਵੇਨਿਊ ਪਟਵਾਰ ਯੂਨੀਅਨ’ ਤਹਿਸੀਲ ਫਿਰੋਜ਼ਪੁਰ ਵਲੋਂ 24 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਪਟਵਾਰਖ਼ਾਨੇ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ‘ਦੀ ਰੈਵੇਨਿਊ ਪਟਵਾਰ ਯੂਨੀਅਨ’ ਪੰਜਾਬ ਤਹਿਸੀਲ ਇਕਾਈ ਫ਼ਿਰੋਜ਼ਪੁਰ ਵਲੋਂ ਤਹਿਸੀਲਦਾਰ ਫਿਰੋਜ਼ਪੁਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਹੈ ਕਿ 24 ਜੁਲਾਈ ਨੂੰ ਤਹਿਸੀਲ ਦੇ ਸਮੂਹ ਪਟਵਾਰੀ ਸਮੂਹਿਕ ਛੁੱਟੀ ’ਤੇ ਰਹਿਣਗੇ, ਜਿਸ ਕਾਰਨ ਪਟਵਾਰਖ਼ਾਨਾ ਮੁਕੰਮਲ ਤੌਰ ’ਤੇ ਬੰਦ ਰਹੇਗਾ। ਯੂਨੀਅਨ ਆਗੂਆਂ ਅਨੁਸਾਰ, ਆਪਣੀਆਂ ਲੰਬਿਤ ਮੰਗਾਂ ਦੇ ਹੱਲ ਲਈ ਬੀਤੀ 22 ਜੁਲਾਈ ਨੂੰ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਜੁਆਇੰਟ ਪ੍ਰਿੰਸੀਪਲ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿਚ ਸਟੇਟ ਕਾਡਰ ਰੱਦ ਕਰਨ, 7ਵੇਂ ਪੇ ਕਮਿਸ਼ਨ ਨਾਲ ਸਬੰਧਤ ਪੱਤਰ ਰੱਦ ਕਰਨ, 1056 ਪਟਵਾਰੀ ਅਸਾਮੀਆਂ ਦੀ ਬਹਾਲੀ ਅਤੇ ਪਟਵਾਰੀਆਂ ਤੋਂ ਕਾਨੂੰਗੋ ਦੀਆਂ ਪਦਉਨਤੀਆਂ ਵਰਗੀਆਂ ਮੁੱਖ ਮੰਗਾਂ ਰੱਖੀਆਂ ਗਈਆਂ ਸਨ, ਜਿਸ ਦੌਰਾਨ ਕਿਸੇ ਠੋਸ ਅਤੇ ਤਸੱਲੀਬਖ਼ਸ਼ ਨਤੀਜੇ ’ਤੇ ਨਾ ਪਹੁੰਚਣ ਕਾਰਨ ਯੂਨੀਅਨ ਵਲੋਂ ਰੋਸ ਵਜੋਂ ਸਵੈਮਿਤਵਾ ਸਕੀਮ (ਲਾਲ ਲਕੀਰ) ਦਾ ਪੂਰਨ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਪ ਜਾਂ ਆਨਲਾਈਨ ਪੋਰਟਲ ਰਾਹੀਂ ਆਪਣੀ ਅਧਿਕਾਰਤ ਆਈ.ਡੀ. ਨਾਲ ਫਾਰਮਰ ਵੈਰੀਫਿਕੇਸ਼ਨ ਦਾ ਕੰਮ ਨਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ।
ਪਿਛਲੀ ਖ਼ਬਰ ਤੀਰਥ ਯਾਤਰਾ ਸਕੀਮ ਦੇ ਤਹਿਤ 1 ਅਗਸਤ ਤੋਂ ਸ਼ਰਧਾਲੂਆਂ ਨੂੰ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ-ਖਿੰਡਾ ਅਗਲੀ ਖ਼ਬਰ ਪੱਤਰਕਾਰ ਕੁਲਜਿੰਦਰ ਸਿੰਘ ਗਿੱਲ ਦੀ ਮਾਤਾ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।