04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਫ਼ਰਜ਼ੀ ਏਅਰ ਟਿਕਟਾਂ ਜਾਰੀ ਕਰਵਾ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

ਅਜੀਤ ਡੈਸਕ 24-07-2026
ਤਲਵੰਡੀ ਭਾਈ, 23 ਜੁਲਾਈ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਦੇ ਵਸਨੀਕ ਇਕ ਵਿਅਕਤੀ ਨੂੰ ਫ਼ਰਜ਼ੀ ਏਅਰ ਟਿਕਟਾਂ ਜਾਰੀ ਕਰਕੇ ਡੇਢ ਲੱਖ ਤੋਂ ਵਧੇਰੇ ਰਕਮ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੀਸ਼ ਮੋਂਗਾ ਪੁੱਤਰ ਅਮਰਨਾਥ ਮੋਂਗਾ ਵਾਸੀ ਗਲੀ ਨੰਬਰ 4 ਤਲਵੰਡੀ ਭਾਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਰੂਬਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਹਾਊਸ ਨੰਬਰ 41, ਸਟਰੀਟ ਨੰਬਰ 3, ਬਾਜਵਾ ਕਾਲੋਨੀ, ਨੇੜੇ ਐਮ.ਐੱਸ. ਫਾਰਮ ਜਲੰਧਰ ਵਲੋਂ ਮੁੱਦਈ ਨਾਲ ਫ਼ਰਜ਼ੀ ਏਅਰ ਟਿਕਟਾਂ ਜਾਰੀ ਕਰਵਾ ਕੇ ਕੁਲ 1 ਲੱਖ 63 ਹਜ਼ਾਰ 400 ਰੁਪਏ ਦੀ ਧੋਖਾਧੜੀ ਕੀਤੀ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਡਿਪਟੀ ਡੀ.ਏ. ਲੀਗਲ ਤੋਂ ਜਾਂਚ ਪੜਤਾਲ ਕਰਨ ਬਾਅਦ ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੀ ਮਨਜ਼ੂਰੀ ’ਤੇ ਥਾਣਾ ਮੁਕੱਦਮਾ ਦਰਜ ਕਰਨ ਸਬੰਧੀ ਥਾਣਾ ਮੌਸੂਲ ਹੋਣ ’ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਅਣਮਨੁੱਖੀ ਅਤੇ ਲੋਕਤੰਤਰ ਦਾ ਕਾਲਾ ਅਧਿਆਏ -ਕੌਂਸਲਰ ਪਹਿਲਵਾਨ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।