03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਾਵਰਕਾਮ ਨਾਲ ਸੰਬੰਧਿਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

ਅਜੀਤ ਡੈਸਕ 25-07-2026
ਜ਼ੀਰਾ, 24 ਜੁਲਾਈ (ਰਜਨੀਸ਼ ਕਥੂਰੀਆ,ਹਰਜੀਤ ਸਿੰਘ ਗਿੱਲ)-ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਡਵੀਜ਼ਨ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਵਿਚ ਜੁਆਇੰਟ ਫੋਰਮ ਅਤੇ ਏਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਗਰਿਡ ਸ./ਸ. ਇੰਪਲਾਈਜ਼ ਯੂਨੀਅਨ (ਰਜਿ.24), ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ,ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਅਤੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਜ਼ੀਰਾ ਦੇ ਸੱਦੇ ’ਤੇ ਡਵੀਜ਼ਨ ਜ਼ੀਰਾ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਪੰਜਾਬ ਭਰ ਵਿਚ ਚੱਲ ਰਹੇ ਬਿਜਲੀ ਕਾਮਿਆਂ ਦੀ ਹੜਤਾਲ (ਸਮੂਹਿਕ ਛੁੱਟੀ) ਦੇ ਸੰਘਰਸ਼ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਧਰਨੇ ’ਚ ਹਾਜ਼ਰ ਲੀਡਰਸ਼ਿਪ ਵਲੋਂ ਵੱਡੀ ਗਿਣਤੀ ਵਿਚ ਹਾਜ਼ਰ ਸਾਥੀਆਂ ਨੂੰ ਵੱਖ-ਵੱਖ ਮੁਲਾਜ਼ਮ ਮੰਗਾਂ ਮਸਲਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਜ਼ਿਨ੍ਹਾ ਵਿਚ ਸੱਤਵਾਂ ਪੇ ਸਕੇਲ ਰੱਦ ਕਰਵਾਉਣਾ,ਛੇਵਾਂ ਪੇ ਸਕੇਲ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣੀ,ਡੀ.ਏ.ਦਾ ਬਕਾਇਆ ਜਾਰੀ ਕਰਵਾਉਣਾ,ਕੱਚੇ ਕਾਮੇ ਪੱਕੇ ਕਰਵਾਉਣੇ ਆਦਿ ਹੋਰ ਮੰਗਾਂ ਵੀ ਸ਼ਾਮਿਲ ਹਨ। ਲੀਡਰਸ਼ਿਪ ਵਲੋਂ ਹਾਜ਼ਰ ਸਾਥੀਆਂ ਨੂੰ ਬਿਜਲੀ ਕਾਮਿਆਂ ਦੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਮੇਂ ਲੜੇ ਗਏ ਸੰਘਰਸ਼ਾਂ ਅਤੇ ਪ੍ਰਾਪਤ ਜਿੱਤਾਂ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਲਕਾਰ ਸਿੰਘ ਭੁੱਲਰ ਪ੍ਰਧਾਨ ਪੈਨਸ਼ਨਰਜ ਯੂਨੀਅਨ,ਲਖਵੀਰ ਸਿੰਘ ਪ੍ਰਧਾਨ ਜ਼ੀਰਾ ਡਵੀਜ਼ਨ,ਜਗਦੇਵ ਸਿੰਘ ਪ੍ਰਧਾਨ ਮਖੂ,ਭੁਪਿੰਦਰ ਸਿੰਘ ਪ੍ਰਧਾਨ,ਮਨਿੰਦਰ ਸਿੰਘ ਪ੍ਰਧਾਨ,ਅਮਨਦੀਪ ਸਿੰਘ ਸੈਕਟਰੀ,ਤੀਰਥ ਸਿੰਘ ਪ੍ਰਧਾਨ,ਜਗਦੀਸ਼ ਲਾਲ, ਭਜਨ ਲਾਲ,ਅਵਤਾਰ ਸਿੰਘ ਟੀ.ਐਸ.ਯੂ.,ਸਤਨਾਮ ਸਿੰਘ ਪ੍ਰਧਾਨ,ਸਰਬਣ ਸਿੰਘ ਜੇ.ਈ.,ਸੁਰਜੀਤ ਸਿੰਘ ਗਿੱਲ, ਜਸਵੰਤ ਸਿੰਘ ਸਰਾਂ, ਮੋਹਣ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੀ ਟੀਮ ਵਲੋਂ ਨਗਰ ਕੌਂਸਲ ਪ੍ਰਧਾਨ ਧਰਮ ਪਾਲ ਚੁੱਘ ਨਾਲ ਮੁਲ... ਅਗਲੀ ਖ਼ਬਰ 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਵਜਾਇਆ ਬਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।