04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਤਹਿਤ 2 ਨੌਜਵਾਨਾਂ ’ਤੇ ਮਾਮਲਾ ਦਰਜ

ਅਜੀਤ ਡੈਸਕ 25-07-2026
ਫ਼ਿਰੋਜ਼ਪੁਰ,24 ਜੁਲਾਈ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਇਕ ਨਾਬਾਲਕ ਲੜਕੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਤਹਿਤ 2 ਨੌਜਵਾਨਾਂ ’ਤੇ ਬੀ.ਐਨ. ਐਸ. ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ। ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਮੁੱਦਈ ਦੀ ਲੜਕੀ ਨਵਜੀਤ ਕੌਰ ਉਮਰ ਕਰੀਬ 15 ਸਾਲ ਨਾਬਾਲਗ ਹੈ ਜੋ ਸੁਨੀਤਾ ਬਿਊਟੀ ਪਾਰਲਰ ਦੀ ਦੁਕਾਨ ਤੇ ਪਾਰਲਰ ਦਾ ਕੰਮ ਕਰਦੀ ਹੈ ਜੋ 16 ਜੁਲਾਈ ਨੂੰ ਕਰੀਬ 9 ਵਜੇ ਸਵੇਰ ਉਹ ਆਪਣੀ ਲੜਕੀ ਨਵਜੀਤ ਕੌਰ ਨੂੰ ਸੁਨੀਤਾ ਬਿਊਟੀ ਪਾਰਲਰ ਤੇ ਛੱਡ ਕੇ ਆਪਣੇ ਕੰਮ ਤੇ ਚਲੀ ਗਈ ਸੀ ਸ਼ਾਮ ਨੂੰ ਘਰ ਵਾਪਸ ਨਾ ਆਈ।ਜਿਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਲੜਕੀ ਨਵਜੀਤ ਕੌਰ ਨੂੰ ਲਵਪ੍ਰੀਤ ਉਰਫ ਲਵੀ ਪੁੱਤਰ ਬਖਸ਼ੀਸ਼ ਸਿੰਘ ਸਾਹਿਲ ਪੁੱਤਰ ਸੁਖਵਿੰਦਰ ਉਹ ਮੱਤੂ ਵਾਸੀਆਨ ਰੱਜੀ ਵਾਲਾ ਵਲਗਲਾ ਕੇ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਏ। ਪੁਲਿਸ ਨੇ ਸ਼ਿਕਾਇਤ ਕਰਤਾ ਸੁਨੀਤਾ ਰਾਣੀ ਪੁੱਤਰੀ ਪ੍ਰੇਮ ਵਾਸੀ ਪਿੰਡ ਰੱਜੀਵਾਲਾ ਥਾਣਾ ਸਦਰ ਫਿਰੋਜ਼ਪੁਰ ਸ਼ਹਿਰ ਦੇ ਬਿਆਨਾਂ ਦੇ ਆਧਾਰ ’ਤੇ ਲਵਪ੍ਰੀਤ ਉਰਫ ਲਵੀ ਪੁੱਤਰ ਬਖਸ਼ੀਸ਼ ਸਿੰਘ ਸਾਹਿਲ ਪੁੱਤਰ ਸੁਖਵਿੰਦਰ ਉਰਫ ਮੱਤੂ ਵਾਸੀਆਂ ਪਿੰਡ ਰੱਜੇਵਾਲਾ ਥਾਣਾ ਸਦਰ ਫਿਰੋਜ਼ਪੁਰ ਸ਼ਹਿਰ ਅਤੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ।
ਪਿਛਲੀ ਖ਼ਬਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਬਿਜਲੀ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਅਗਲੀ ਖ਼ਬਰ ਫਾਜ਼ਿਲਕਾ-ਮਲੋਟ ਹਾਈਵੇ ’ਤੇ ਦੁਕਾਨ ’ਚ ਚੋਰੀ ਦੇ ਰੋਸ ਵਜੋਂ ਲਗਾਇਆ ਜਾਮ, ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।