11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੁਰੂਹਰਸਹਾਏ ਦੇ ਧਾਰਮਿਕ ਸਥਾਨਾਂ ’ਤੇ ਅੱਜ ਮਨਾਈ ਜਾਵੇਗੀ ਗੁਰੂ ਪੂਰਨਿਮਾ

ਅਜੀਤ ਡੈਸਕ 29-07-2026
ਗੁਰੂਹਰਸਹਾਏ, 28 ਜੁਲਾਈ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮ ਰਿਸ਼ੀ ਬਾਬਾ ਦੁਧਾਧਾਰੀ ਮੰਦਰ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ’ਤੇ 29 ਜੁਲਾਈ, ਦਿਨ ਬੁੱਧਵਾਰ ਨੂੰ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਸੇਵਾਦਾਰ ਚੰਦਨ ਸ਼ਰਮਾ, ਕੌਂਸਲਰ ਬ੍ਰਿਜ ਭੂਸ਼ਨ ਭਾਰਦਵਾਜ, ਸਚਿਨ ਆਂਵਲਾ, ਸੰਦੀਪ ਮੋਂਗਾ, ਰਜਿੰਦਰ ਸਿੰਘ ਆਂਵਲਾ, ਸੀਮੂ ਪਾਸੀ, ਦੀਪਕ ਚਾਵਲਾ, ਆਸ਼ੂ ਮੋਂਗਾ, ਅਮਨ ਬਜਾਜ, ਪੰਡਿਤ ਸ਼ਿਵ ਰਾਮ ਅਤੇ ਸੁਭਾਸ਼ ਨੇ ਦੱਸਿਆ ਕਿ ਮੰਦਰ ਵਿਖੇ ਗੁਰੂ ਪੂਰਨਿਮਾ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਇਸ ਦੌਰਾਨ ਆਈ ਹੋਈ ਸੰਗਤ ਵਲੋ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸਵੇਰੇ 11 ਵਜੇ ਬ੍ਰਹਮ ਭੋਜ ਕਰਵਾਇਆ ਜਾਵੇਗਾ। ਮੰਦਰ ਪ੍ਰਬੰਧਕਾਂ ਵਲੋਂ ਸਮੂਹ ਗੁਰੂ ਭਾਈਆਂ ਅਤੇ ਧਰਮ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਮੌਕੇ ਮੰਦਰ ਵਿਖੇ ਪਹੁੰਚ ਕੇ ਗੁਰੂ ਜੀ ਦੀ ਪੂਜਾ-ਅਰਚਨਾ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸੇ ਤਰ੍ਹਾਂ ਸ਼ਹਿਰ ਦੇ ਮਾਤਾ ਜੱਜਲ ਵਾਲੀ ਮੰਦਰ, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਸ਼ਿਵਾਲਾ ਮੰਦਰ, ਪ੍ਰਾਚੀਨ ਸ਼ਿਵ ਮੰਦਰ, ਕੁਟੀਆ ਸਮੇਤ ਹੋਰ ਧਾਰਮਿਕ ਸਥਾਨਾਂ ’ਤੇ ਵੀ ਗੁਰੂ ਪੂਰਨਿਮਾ ਸ਼ਰਧਾ ਨਾਲ ਮਨਾਈ ਜਾਵੇਗੀ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪੀਰ ਮੁਹੰਮਦ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਪ੍ਰਦੀਪ ਕੁਮਾਰ ਨੇ ਸੁਪਰਡੈਂਟ ਐੱਸ.ਡੀ.ਐੱਮ ਦਫ਼ਤਰ ਜ਼ੀਰਾ ਵਜੋਂ ਕਾਰਜਭਾਰ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।