05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੇ.ਕੇ.ਯੂ ਬੁੱਟਰ ਦੇ ਵਫ਼ਦ ਨੇ ਏ.ਡੀ.ਸੀ ਨਾਲ ਕੀਤੀ ਮੁਲਾਕਾਤ, ਮਮਦੋਟ ਦੇ ਕਮਿਸ਼ਨ ਏਜੰਟ ਖ਼ਿਲਾਫ਼ ਦਿੱਤੀ ਦਰਖਾਸਤ ਕਿਸਾਨ ਦੀ ਫ਼ਸਲ ਦੇ ਪੈਸੇ ਲੈਣ ਲਈ ਕਰਾਂਗੇ ਸੰਘਰਸ਼-ਗੁਰਭੇਜ ਟਿੱਬੀ

ਫ਼ਿਰੋਜ਼ਪੁਰ,4 ਅਗਸਤ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਇਕ ਵਫ਼ਦ ਨੇ ਏ. ਡੀ.

ਕਮਿਸ਼ਨ ਏਜੰਟ ਖ਼ਿਲਾਫ਼ ਦਰਖਾਸਤ ਦੇਣ ਦੀ ਜਾਣਕਾਰੀ ਸਾਂਝੀ ਕਰਨ ਸਮੇਂ ਕੇ.ਕੇ.ਯੂ ਬੁੱਟਰ ਦੇ ਆਗੂ ਅਤੇ ਪੀੜਤ ਪਰਿਵਾਰ। ਅਜੀਤ ਤਸਵੀਰ 05-08-2026
ਫ਼ਿਰੋਜ਼ਪੁਰ,4 ਅਗਸਤ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਇਕ ਵਫ਼ਦ ਨੇ ਏ.ਡੀ.ਸੀ ਨਾਲ ਮੁਲਾਕਾਤ ਕਰਕੇ ਮਮਦੋਟ ਦੇ ਇਕ ਕਮਿਸ਼ਨ ਏਜੰਟ ਖ਼ਿਲਾਫ਼ ਦਰਖਾਸਤ ਦੇ ਕੇ ਸਖ਼ਤ ਕਰਵਾਈ ਕਰਨ ਦੀ ਅਪੀਲ ਕੀਤੀ ਅਤੇ ਕਿਸਾਨ ਦੀ ਵੇਚੀ ਗਈ ਫ਼ਸਲ ਦੇ ਪੈਸੇ ਦਿਵਾਉਣ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਪਿੰਡ ਪੋਜੋਕੇ ਦੇ ਕਿਸਾਨ ਹਰਭਜਨ ਸਿੰਘ ਨੇ ਝੋਨੇ ਦੀ ਫ਼ਸਲ 2025 ਵਿਚ ਮਮਦੋਟ ਦੇ ਇਕ ਕਮਿਸ਼ਨ ਏਜੰਟ ਨੂੰ ਵੇਚੀ ਸੀ, ਜਿਸ ਨੇ ਕਿਸਾਨ ਨਾਲ ਧੋਖਾਧੜੀ ਕੀਤੀ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਕਿਸਾਨ ਦੀ ਫ਼ਸਲ ਦੀ ਰਕਮ ਕਰੀਬ ਦੋ ਲੱਖ ਸੱਤਰ ਹਜ਼ਾਰ ਨਹੀ ਦਿੱਤੇ, ਜਿਸ ਸਬੰਧੀ ਪੀੜਤ ਕਿਸਾਨ ਨੇ ਪੈਸੇ ਲੈਣ ਲਈ ਥਾਣਾ ਮਮਦੋਟ ਅਤੇ ਐੱਸ.ਐੱਸ.ਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਦੇ ਪੈਸੇ ਲੈਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ 7 ਅਗਸਤ ਨੂੰ ਦੋ ਜ਼ਿਲ੍ਹੇ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੀ ਸਾਂਝੀ ਮੀਟਿੰਗ ਕਰਕੇ ਵਿਉਂਤਬੰਦੀ ਕੀਤੀ ਜਾਵੇਗੀ। ਇਸ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਪੋਜੋਕੇ, ਮਮਦੋਟ ਬਲਾਕ ਪ੍ਰਧਾਨ ਗੁਰਚਰਨ ਸਿੰਘ ਬਾਰੇ ਕੇ, ਫ਼ਿਰੋਜ਼ਪੁਰ ਸ਼ਹਿਰੀ ਬਲਾਕ ਪ੍ਰਧਾਨ ਵਿਰਸਾ ਸਿੰਘ ਪੱਧਰੀ, ਬਲਾਕ ਮਮਦੋਟ ਬਲਾਕ ਅਤੇ ਖ਼ਜ਼ਾਨਚੀ ਸਰਵਨ ਸਿੰਘ ਸਿਆਲ, ਮੋਹਣ ਸਿੰਘ ਪੱਧਰੀ ਪੀੜਤ ਪਰਿਵਾਰ ਜੋਗਿੰਦਰ ਸਿੰਘ ਅਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਬੈਂਕ ਖਾਤੇ ’ਚੋਂ 7.16 ਲੱਖ ਰੁਪਏ ਉਡਾਏ 1930 ਹੈਲਪਲਾਈਨ ’ਤੇ ਸ਼ਿਕਾਇਤ ਤੋਂ ਬਾਅਦ ਸਾਈਬਰ ਪੁਲਿਸ ਵਲੋਂ... ਅਗਲੀ ਖ਼ਬਰ ਵਿਧਾਇਕ ਦਹੀਯਾ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਹਲਕੇ ਦੇ ਵਿਕਾਸ ਪੱਖੋਂ ਮੁਕਾਬਲਾ ਕਰਨ ਦੀ ਚੁਣੌਤੀ ਕੋਝੀਆਂ ਚਾਲਾਂ ਚੱਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।