ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਕੇਂਦਰ ਸਰਕਾਰ ਲਈ ਬਣ ਸਕਦੀ ਹੈ ਇਕ ਵੱਡਾ ਤੋਹਫਾ - ਫੈਡਰੇਸ਼ਨ ਮਹਿਤਾ
ਸਰਕਾਰ 15 ਅਗਸਤ ਨੂੰ ਰਿਹਾਈ ਦਾ ਕਰੇ ਐਲਾਨ-ਭਾਈ ਜਸਪਾਲ ਸਿੰਘ
ਫ਼ਿਰੋਜ਼ਪੁਰ, 8 ਅਗਸਤ (ਸੁਖਵਿੰਦਰ ਸਿੰਘ)-ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਅਲੱਗ-ਅਲੱਗ ਪੰਜਾਬ ਨਾਲ ਸੰਬੰਧਿਤ ਸਿੱਖ ਨੌਜਵਾਨਾਂ ਜੋ ਕਿ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਹ ਲਗਭਗ 30 -32 ਸਾਲਾਂ ਤੋਂ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖਾਲਸਾ ਫੌਜ, ਵਾਰਸ ਏ ਪੰਜਾਬ ਸਤਲੁਜ ਮਿਸ਼ਨ ਅਤੇ ਕਾਫੀ ਹੋਰ ਵੀ ਸਿੱਖ ਸੰਸਥਾਵਾਂ ਸ਼ਾਮਿਲ ਹਨ।
ਫ਼ਿਰੋਜ਼ਪੁਰ, 8 ਅਗਸਤ (ਸੁਖਵਿੰਦਰ ਸਿੰਘ)-ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਅਲੱਗ-ਅਲੱਗ ਪੰਜਾਬ ਨਾਲ ਸੰਬੰਧਿਤ ਸਿੱਖ ਨੌਜਵਾਨਾਂ ਜੋ ਕਿ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਹ ਲਗਭਗ 30 -32 ਸਾਲਾਂ ਤੋਂ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖਾਲਸਾ ਫੌਜ, ਵਾਰਸ ਏ ਪੰਜਾਬ ਸਤਲੁਜ ਮਿਸ਼ਨ ਅਤੇ ਕਾਫੀ ਹੋਰ ਵੀ ਸਿੱਖ ਸੰਸਥਾਵਾਂ ਸ਼ਾਮਿਲ ਹਨ। ਬੜੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਰਿਹਾਈ ਲਈ ਜਦੋ ਜਹਿਦ ਕਰ ਰਹੀਆਂ ਹਨ, ਪਰ ਅਜੇ ਤੱਕ ਸਰਕਾਰਾਂ ਦੇ ਕੰਨਾਂ ਤੇ ਜੂਨ ਨਹੀਂ ਸਰਕ ਰਹੀ। ਇਸ ਬਾਰੇ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂਆਂ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ 15 ਅਗਸਤ ਨੂੰ ਜਿੱਥੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਣਾ ਹੈ। ਉਥੇ ਉਹ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਵੀ ਆਜ਼ਾਦੀ ਦਾ ਅਹਿਸਾਸ ਕਰਾਏ। ਇਹ ਸਰਕਾਰ ਲਈ ਇਕ ਵੱਡਾ ਤੋਹਫਾ ਸਿੱਖ ਕੌਮ ਲਈ ਹੋਵੇਗਾ। ਪ੍ਰੈਸ ਕਾਨਫਰੰਸ ਰਾਹੀਂ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਭਾਈ ਸੁਖਦੇਵ ਸਿੰਘ ਲਾਡਾ, ਗਗਨਦੀਪ ਸਿੰਘ ਚਾਵਲਾ, ਉਡੀਕ ਸਿੰਘ ਕੁੰਡੇ, ਮਨਜੀਤ ਸਿੰਘ ਔਲਖ, ਡਾ. ਗੁਰਮੀਤ ਸਿੰਘ ਅਤੇ ਸਾਥੀਆਂ ਨੇ ਕਿਹਾ ਕਿ ਸਿੱਖ ਕੌਮ ਨੂੰ ਹੁਣ ਤੱਕ ਇਸ ਮਸਲੇ ’ਤੇ ਬਣਦਾ ਇਨਸਾਫ ਨਾ ਮਿਲਣ ਕਰਕੇ ਜੋ ਸਿੱਖ ਕੌਮ ਵਿਚ ਰੋਹ ਦੀ ਲਹਿਰ ਹੈ ਉਹ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਖਤਮ ਹੋ ਸਕਦੀ ਹੈ। ਇਸ ਲਈ ਹੁਣ ਕੇਂਦਰ ਸਰਕਾਰ ਕੋਲ ਆਖਰੀ ਮੌਕਾ ਹੈ ਕਿ ਉਹ 15 ਅਗਸਤ ਨੂੰ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਜਿੱਥੇ ਸਿੱਖ ਕੌਮ ਨੂੰ ਇੱਕ ਤੋਹਫਾ ਦੇਵੇ। ਉੱਥੇ ਇਹ ਤੋਹਫਾ ਭਾਜਪਾ ਲਈ ਵੀ ਵਰਦਾਨ ਬਣ ਸਕਦਾ ਹੈ। ਇਸ ਸਮੇਂ ਉਕਤ ਆਗੂਆਂ ਦੇ ਨਾਲ ਕੁਲਦੀਪ ਸਿੰਘ ਨੰਢਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਅਵਤਾਰ ਸਿੰਘ ਜੋਸ਼ਨ, ਗੁਰਦਰਸ਼ਨ ਸਿੰਘ ਬੱਬੀ, ਹਰਜਿੰਦਰ ਸਿੰਘ ਬੱਗਾ, ਰਣਜੀਤ ਸਿੰਘ ਬਬਲੂ, ਮਿਹਰ ਸਿੰਘ ਜੋਸ਼ਨ, ਜਸਵੀਰ ਸਿੰਘ ਜੱਸ, ਗੁਰਚਰਨ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ।