ਮਾਂ ਚਿੰਤਪੁਰਨੀ ਲੰਗਰ ਸੇਵਾ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕੱਢੀ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ
ਗਣੇਸ਼ ਇਨਕਲੇਵ ਤੋਂ ਗੂੰਜੇ ਮਾਂ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਸ਼ਰਧਾ ਦੇ ਰੰਗ ’ਚ ਰੰਗਿਆ ਸ਼ਹਿਰ
ਫਿਰੋਜ਼ਪੁਰ, 9 ਅਗਸਤ (ਸੁਖਵਿੰਦਰ ਸਿੰਘ)- ਮਾਂ ਚਿੰਤਪੁਰਨੀ ਲੰਗਰ ਸੇਵਾ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮਾਂ ਚਿੰਤਪੁਰਨੀ ਜੀ ਦੇ 56ਵੇਂ ਵਿਸ਼ਾਲ ਲੰਗਰ ਦੇ ਸਬੰਧ ਵਿਚ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ ਡਾਂ ਸੁਨੀਲ ਕਾਲੀਆ ਦੀ ਕੋਠੀ ਨੰਬਰ-2, ਬਲਾਕ-ਸੀ, ਗਣੇਸ਼ ਇਨਕਲੇਵ ਤੋਂ ਮਾਂ ਚਿੰਤਪੁਰਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸੇਠੀ, ਉਪ ਪ੍ਰਧਾਨ ਬਲਦੇਵ ਰਾਜ ਅਨੇਜਾ, ਜਨਰਲ ਸੈਕਟਰੀ ਸੁਭਾਸ਼ ਅਰੋੜਾ ਅਤੇ ਕੈਸ਼ੀਅਰ ਸੰਜੀਵ ਝਾਂਸੀ ਦੀ ਅਗਵਾਈ ਹੇਠ ਸ਼ੁਰੂ ਹੋਈ।
ਫਿਰੋਜ਼ਪੁਰ, 9 ਅਗਸਤ (ਸੁਖਵਿੰਦਰ ਸਿੰਘ)- ਮਾਂ ਚਿੰਤਪੁਰਨੀ ਲੰਗਰ ਸੇਵਾ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮਾਂ ਚਿੰਤਪੁਰਨੀ ਜੀ ਦੇ 56ਵੇਂ ਵਿਸ਼ਾਲ ਲੰਗਰ ਦੇ ਸਬੰਧ ਵਿਚ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ ਡਾਂ ਸੁਨੀਲ ਕਾਲੀਆ ਦੀ ਕੋਠੀ ਨੰਬਰ-2, ਬਲਾਕ-ਸੀ, ਗਣੇਸ਼ ਇਨਕਲੇਵ ਤੋਂ ਮਾਂ ਚਿੰਤਪੁਰਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸੇਠੀ, ਉਪ ਪ੍ਰਧਾਨ ਬਲਦੇਵ ਰਾਜ ਅਨੇਜਾ, ਜਨਰਲ ਸੈਕਟਰੀ ਸੁਭਾਸ਼ ਅਰੋੜਾ ਅਤੇ ਕੈਸ਼ੀਅਰ ਸੰਜੀਵ ਝਾਂਸੀ ਦੀ ਅਗਵਾਈ ਹੇਠ ਸ਼ੁਰੂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਂ ਚਿੰਤਪੁਰਨੀ ਦੇ ਸੇਵਕ ਨੰਨੂ ਹਾਂਡਾ, ਤਰਸੇਮ ਹਾਂਡਾ, ਸੰਦੀਪ ਹਾਂਡਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਅਤੇ ਮਾਂ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਗਣੇਸ਼ ਇਨਕਲੇਵ ਤੋਂ ਸ਼ੁਰੂ ਹੋਈ ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਅੱਗੇ ਵਧੀ।ਉਨ੍ਹਾਂ ਦੱਸਿਆ ਕਿ ਮਾਂ ਚਿੰਤਪੁਰਨੀ ਜੀ ਦੇ 56ਵੇਂ ਵਿਸ਼ਾਲ ਲੰਗਰ ਦੇ ਤਹਿਤ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ। ਸ਼ਰਧਾਲੂਆਂ ਨੇ ਹੱਥਾਂ ਵਿਚ ਮਾਂ ਚਿੰਤਪੁਰਨੀ ਦੇ ਝੰਡੇ ਫੜ ਕੇ ਭਗਤੀ ਭਾਵਨਾ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸੰਗਤ ਵਲੋਂ ਸ਼ਰਧਾ ਨਾਲ ਸਵਾਗਤ ਵੀ ਕੀਤਾ ਗਿਆ। ਨੰਨੂ ਹਾਂਡਾ ਨੇ ਕਿਹਾ ਕਿ ਮਾਂ ਚਿੰਤਪੁਰਨੀ ਜੀ ਦੀ ਕਿਰਪਾ ਨਾਲ ਹਰ ਸਾਲ ਲੰਗਰ ਸੇਵਾ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਵਾਰ 56ਵੇਂ ਵਿਸ਼ਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜ ਸੇਵੀ ਕਾਰਜ ਲੋਕਾਂ ਨੂੰ ਸੇਵਾ, ਸ਼ਰਧਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ।