13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਿਸਲ ਸਤਲੁਜ ਨੂੰ ਮਹਿਲਾ ਵਰਗ ਵਲੋਂ ਮਿਲਿਆ ਵੱਡਾ ਹੁੰਗਾਰਾ

ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਪ੍ਰਸਤ ਰਾਜਨੀਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਾਰਜਸ਼ੀਲ ਮਿਸਲ ਸਤਲੁਜ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਫ਼ਿਰੋਜ਼ਪੁਰ ਦੀ ਪ੍ਰਧਾਨ ਐਡਵੋਕੇਟ ਕੁਲਵਿੰਦਰ ਕੌਰ ਦੇ ਉੱਦਮ ਸਦਕਾ ਐਡਵੋਕੇਟ ਪ੍ਰਭਜੀਤ ਕੌਰ, ਐਡਵੋਕੇਟ ਅਨਮੋਲ ਖੁਰਾਨਾ ਅਤੇ ਸੁਖਮਨਪ੍ਰੀਤ ਕੌਰ ਨੇ ਮਿਸਲ ਸਤਲੁਜ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਮਾਨ ਸਿੰਘ ਕਿਲੀ ਵਲੋਂ ਸਵਾਗਤ ਕਰਦਿਆਂ ਕਿਹਾ ਗਿਆ ਕਿ ਮਹਿਲਾਵਾਂ ਦੀ ਸਰਗਰਮ ਸ਼ਮੂਲੀਅਤ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗੀ।

ਮਿਸਲ ਸਤਲੁੱਜ ਦੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਕੌਰ ਦੇ ਉੱਦਮ ਸਦਕਾ ਜਥੇਬੰਦੀ ਵਿਚ ਸ਼ਾਮਲ ਹੋਣ ਸਮੇਂ ਐਡਵੋਕੇਟ ਪ੍ਰਭਜੀਤ ਕੌਰ , ਐਡਵੋਕੇਟ ਅਨਮੋਲ ਖੁਰਾਨਾ ਅਤੇ ਸੁਖਮਨਪ੍ਰੀਤ ਕੌਰ ਅਤੇ ਹਾਜ਼ਰ ਆਗੂ। ਅਜੀਤ ਤਸਵੀਰ 13-08-2026
ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਪ੍ਰਸਤ ਰਾਜਨੀਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਾਰਜਸ਼ੀਲ ਮਿਸਲ ਸਤਲੁਜ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਫ਼ਿਰੋਜ਼ਪੁਰ ਦੀ ਪ੍ਰਧਾਨ ਐਡਵੋਕੇਟ ਕੁਲਵਿੰਦਰ ਕੌਰ ਦੇ ਉੱਦਮ ਸਦਕਾ ਐਡਵੋਕੇਟ ਪ੍ਰਭਜੀਤ ਕੌਰ, ਐਡਵੋਕੇਟ ਅਨਮੋਲ ਖੁਰਾਨਾ ਅਤੇ ਸੁਖਮਨਪ੍ਰੀਤ ਕੌਰ ਨੇ ਮਿਸਲ ਸਤਲੁਜ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਮਾਨ ਸਿੰਘ ਕਿਲੀ ਵਲੋਂ ਸਵਾਗਤ ਕਰਦਿਆਂ ਕਿਹਾ ਗਿਆ ਕਿ ਮਹਿਲਾਵਾਂ ਦੀ ਸਰਗਰਮ ਸ਼ਮੂਲੀਅਤ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਹਿਲਾ ਵਰਗ ਵਲੋਂ ਮਿਸਲ ਸਤਲੁਜ ਨਾਲ ਜੁੜਨਾ ਪੰਜਾਬ ਪ੍ਰਸਤ ਰਾਜਨੀਤੀ ਲਈ ਇਕ ਵੱਡਾ ਹੁੰਗਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਭਵਿੱਖ ਲਈ ਹਰ ਵਰਗ ਦੀ ਭਾਗੀਦਾਰੀ ਜ਼ਰੂਰੀ ਹੈ ਅਤੇ ਮਿਸਲ ਸਤਲੁਜ ਇਸੇ ਸੋਚ ਨਾਲ ਲੋਕਾਂ ਨੂੰ ਇਕ ਮੰਚ ’ਤੇ ਇਕੱਠਾ ਕਰ ਰਹੀ ਹੈ। ਇਸ ਮੌਕੇ ਕਿਰਨਦੀਪ ਸਿੰਘ ਦੀਪ, ਗੁਰਲਾਲ ਸਿੰਘ, ਰਣਜੀਤ ਸਿੰਘ ਲਾਡੀ, ਤਵਿੰਦਰ ਸਿੰਘ ਅਤੇ ਧਰਮਿੰਦਰ ਕੁਮਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ’ਚ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਲੋਕ ਗੀਤਾਂ, ਗਿੱਧੇ, ਲੋਕ ਨਾਚਾਂ ਅਤੇ ਸੱਭਿਆਚਾਰਕ... ਅਗਲੀ ਖ਼ਬਰ ਆਜ਼ਾਦੀ ਦਿਹਾੜਾ 2026: ਡੀ.ਜੀ.ਪੀ. ਪੰਜਾਬ ਵਲੋਂ ਤਲਵੰਡੀ ਭਾਈ ਵਿਖੇ ਸੁਰੱਖਿਆ ਸੰਬੰਧੀ ਹਾਈ-ਟੈੱਕ ਨਾਕੇ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।