28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਕੂਲੀ ਵਿਦਿਆਰਥਣਾਂ ਨੇ ਐੱਸ.ਐੱਚ.ਓ. ਸੁਖਚੈਨ ਮਹਿਤਾ ਨੂੰ ਬੰਨ੍ਹੀਆਂ ਰੱਖੜੀਆਂ

ਫ਼ਿਰੋਜ਼ਪੁਰ,26 ਅਗਸਤ (ਸੁਖਵਿੰਦਰ ਸਿੰਘ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭੈਣ-ਭਰਾ ਦੇ ਪਿਆਰ ਅਤੇ ਸਤਿਕਾਰ ਦੀਆਂ ਭਾਵਨਾਵਾਂ ਨੂੰ ਦਰਸਾਉਂਦਿਆਂ ਸਕੂਲੀ ਵਿਦਿਆਰਥਣਾਂ ਵਲੋਂ ਐੱਸ. ਐੱਚ.

ਅਜੀਤ ਡੈਸਕ 27-08-2026
ਫ਼ਿਰੋਜ਼ਪੁਰ,26 ਅਗਸਤ (ਸੁਖਵਿੰਦਰ ਸਿੰਘ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭੈਣ-ਭਰਾ ਦੇ ਪਿਆਰ ਅਤੇ ਸਤਿਕਾਰ ਦੀਆਂ ਭਾਵਨਾਵਾਂ ਨੂੰ ਦਰਸਾਉਂਦਿਆਂ ਸਕੂਲੀ ਵਿਦਿਆਰਥਣਾਂ ਵਲੋਂ ਐੱਸ.ਐੱਚ.ਓ. ਸੁਖਚੈਨ ਮਹਿਤਾ ਨੂੰ ਰੱਖੜੀਆਂ ਬੰਨ੍ਹ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਐੱਸ.ਐੱਚ.ਓ. ਸੁਖਚੈਨ ਮਹਿਤਾ ਨੂੰ ਰੱਖੜੀ ਬੰਨ੍ਹਦਿਆਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।ਇਸ ਮੌਕੇ ਥਾਣੇ ਦਾ ਮਾਹੌਲ ਵੀ ਭਾਵੁਕ ਅਤੇ ਖੁਸ਼ਗਵਾਰ ਬਣ ਗਿਆ। ਐੱਸ.ਐੱਚ.ਓ. ਸੁਖਚੈਨ ਮਹਿਤਾ ਨੇ ਵਿਦਿਆਰਥਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੱਖੜੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸੁਰੱਖਿਆ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਸਮਾਜ, ਖਾਸ ਕਰਕੇ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਸਤਲੁਜ ਦਰਿਆ ਦੀਆਂ ਨੋਚਾਂ ਬਣਾਉਣ ਲਈ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਇੱਕ ਲੱਖ ਰੁਪਏ ਦੀ ਸੇਵਾ ਅਗਲੀ ਖ਼ਬਰ ਪਿੰਡ ਖੁੰਦਰ ਉਤਾੜ ਵਿਖੇ 4 ਸਤੰਬਰ ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।