ਲੁਧਿਆਣਾ ਤੋਂ ਕੋਲਕਾਤਾ ਤੱਕ ਪਹਿਲੀ ਵਾਰ ਪਰਸਿਮਨ ਫਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕੀਤੀ
ਫ਼ਿਰੋਜ਼ਪੁਰ, 17 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘‘ਪਰਸਿਮਨ ਫਲਾਂ’’ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਲਈ ਨਵੀਂ ਆਵਾਜਾਈ ਪ੍ਰਾਪਤ ਕੀਤੀ ਗਈ ਹੈ। ਮਿਤੀ 17 ਸਤੰਬਰ 2026 ਨੂੰ ਰੇਲ ਗੱਡੀ ਸੰਖਿਆ 12358 (ਦੁਰਗਿਆਨਾ ਐਕਸਪ੍ਰੈਸ) ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ‘‘ਪਰਸਿਮਨ ਫਲਾਂ’’ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ।
ਲੁਧਿਆਣਾ ਤੋਂ ਕੋਲਕਾਤਾ ਤੱਕ ਪਰਸਿਮਨ ਫਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕਰਦੇ ਮਜ਼ਦੂਰ। ਅਜੀਤ ਤਸਵੀਰ
18-09-2026