ਤੀਰਥ ਯਾਤਰਾ ’ਤੇ ਗਈ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਜ਼ੀਰਾ, 20 ਸਤੰਬਰ (ਪ੍ਰਤਾਪ ਸਿੰਘ ਹੀਰਾ/ਹਰਜੀਤ ਸਿੰਘ ਗਿੱਲ)- ਪੰਜਾਬ ਵਾਸੀਆਂ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਧਾਰਮਿਕ ਯਾਤਰਾ ਦੌਰਾਨ ਜ਼ੀਰਾ ਦੀ ਇਕ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਾਂਤਾ ਰਾਣੀ 62 ਸਾਲ ਪਤਨੀ ਬਲਦੇਵ ਸਿੰਘ ਦੋਧੀ, ਵਾਸੀ ਮੁਹੱਲਾ ਮੱਲੀਆਂ ਜ਼ੀਰਾ ਬੀਤੀ 17 ਸਤੰਬਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਾਹੀਂ ਸ਼੍ਰੀ ਖਾਟੂ ਸ਼ਾਮ ਤੇ ਸਾਲਾਸਰ ਧਾਮ ਦੀ ਯਾਤਰਾ ’ਤੇ ਰਵਾਨਾ ਹੋਈ ਸੀ ਕਿ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਰਸਤੇ ਵਿਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਗਈ।
ਜ਼ੀਰਾ, 20 ਸਤੰਬਰ (ਪ੍ਰਤਾਪ ਸਿੰਘ ਹੀਰਾ/ਹਰਜੀਤ ਸਿੰਘ ਗਿੱਲ)- ਪੰਜਾਬ ਵਾਸੀਆਂ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਧਾਰਮਿਕ ਯਾਤਰਾ ਦੌਰਾਨ ਜ਼ੀਰਾ ਦੀ ਇਕ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਾਂਤਾ ਰਾਣੀ 62 ਸਾਲ ਪਤਨੀ ਬਲਦੇਵ ਸਿੰਘ ਦੋਧੀ, ਵਾਸੀ ਮੁਹੱਲਾ ਮੱਲੀਆਂ ਜ਼ੀਰਾ ਬੀਤੀ 17 ਸਤੰਬਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਾਹੀਂ ਸ਼੍ਰੀ ਖਾਟੂ ਸ਼ਾਮ ਤੇ ਸਾਲਾਸਰ ਧਾਮ ਦੀ ਯਾਤਰਾ ’ਤੇ ਰਵਾਨਾ ਹੋਈ ਸੀ ਕਿ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਰਸਤੇ ਵਿਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਮਹਿਜ਼ 15 ਮਿੰਟ ਪਹਿਲਾਂ ਉਸ ਦੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਹੋਈ ਮ੍ਰਿਤਕਾ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਜ਼ੀਰਾ ਲਿਆਂਦਾ ਜਾ ਰਿਹਾ ਹੈ। ਇਸ ਘਟਨਾ ਨਾਲ ਪਰਿਵਾਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।