ਕਾਲੋਨੀਆਂ ’ਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਗਏ ਗੇਟ ਲੋਕਾਂ ਦੀਆਂ ਮੁਸ਼ਕਿਆਂ ਵਧਾਉਣ ਲੱਗੇ
ਫ਼ਿਰੋਜ਼ਪੁਰ, 20 ਸਤੰਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀਆਂ ਕਈ ਕਾਲੋਨੀਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਗਏ ਗੇਟ ਹੁਣ ਰਾਤ ਸਮੇਂ ਆਮ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਦੇ ਜਾ ਰਹੇ ਹਨ। ਕਾਲੋਨੀ ਨਿਵਾਸੀਆਂ ਵਲੋਂ ਇਹ ਗੇਟ ਰਾਤ ਕਰੀਬ 10 ਵਜੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਕਲੋਨੀ ਵਿਚੋਂ ਲੰਘ ਕੇ ਦੂਜੇ ਰਸਤੇ ਜਾਣ ਵਾਲੇ ਲੋਕਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ।
ਰ
ਰਾਤ ਸਮੇਂ ਇਕ ਕਾਲੋਨੀ ਦਾ ਬੰਦ ਪਿਆ ਗੇਟ। ਤਸਵੀਰ-ਸੁਖਵਿੰਦਰ ਸਿੰਘ
21-09-2026
ਫ਼ਿਰੋਜ਼ਪੁਰ, 20 ਸਤੰਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀਆਂ ਕਈ ਕਾਲੋਨੀਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਗਏ ਗੇਟ ਹੁਣ ਰਾਤ ਸਮੇਂ ਆਮ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਦੇ ਜਾ ਰਹੇ ਹਨ। ਕਾਲੋਨੀ ਨਿਵਾਸੀਆਂ ਵਲੋਂ ਇਹ ਗੇਟ ਰਾਤ ਕਰੀਬ 10 ਵਜੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਕਲੋਨੀ ਵਿਚੋਂ ਲੰਘ ਕੇ ਦੂਜੇ ਰਸਤੇ ਜਾਣ ਵਾਲੇ ਲੋਕਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਹਾਲਾਤ ਵਿਚ ਤਾਂ ਇਹ ਪ੍ਰਬੰਧ ਸੁਰੱਖਿਆ ਲਈ ਠੀਕ ਹੋ ਸਕਦਾ ਹੈ ਪਰ ਰਾਤ ਸਮੇਂ ਐਮਰਜੈਂਸੀ ਦੀ ਸਥਿਤੀ ਵਿਚ ਬੰਦ ਗੇਟ ਵੱਡੀ ਸਮੱਸਿਆ ਖੜ੍ਹੀ ਕਰ ਸਕਦੇ ਹਨ। ਜੇਕਰ ਕਿਸੇ ਵਿਅਕਤੀ ਦੀ ਅਚਾਨਕ ਤਬੀਅਤ ਖਰਾਬ ਹੋ ਜਾਵੇ ਤੇ ਉਸ ਨੂੰ ਤੁਰੰਤ ਡਾਕਟਰ ਜਾਂ ਹਸਪਤਾਲ ਲਿਜਾਣਾ ਹੋਵੇ ਪਰ ਨੇੜਲਾ ਰਸਤਾ ਕਾਲੋਨੀ ਦੇ ਬੰਦ ਗੇਟ ਕਾਰਨ ਰੁਕ ਜਾਵੇ ਤਾਂ ਕੀਮਤੀ ਸਮਾਂ ਬਰਬਾਦ ਹੋ ਸਕਦਾ ਹੈ। ਕਾਲੋਨੀ ਨਿਵਾਸੀਆਂ ਵਲੋਂ ਗੇਟਾਂ ਦੀ ਸੁਰੱਖਿਆ ਲਈ ਚੌਕੀਦਾਰ ਵੀ ਤਾਇਨਾਤ ਕੀਤੇ ਗਏ ਹਨ। ਲੋਕਾਂ ਅਨੁਸਾਰ ਚੌਕੀਦਾਰ ਇਕ ਗੇਟ ਤੋਂ ਦੂਜੇ ਗੇਟ ਤੱਕ ਗਸ਼ਤ ਕਰਦੇ ਰਹਿੰਦੇ ਹਨ। ਅਜਿਹੇ ਵਿਚ ਜੇ ਕਿਸੇ ਬੰਦ ਗੇਟ ’ਤੇ ਵਿਅਕਤੀ ਨੂੰ ਕਾਲੋਨੀ ਵਿਚੋਂ ਜਾਣਾ ਪਵੇ ਅਤੇ ਚੌਕੀਦਾਰ ਗਸ਼ਤ ’ਤੇ ਹੋਵੇ ਤਾਂ ਉਸ ਦੇ ਵਾਪਸ ਆਉਣ ਤੱਕ ਕਾਫ਼ੀ ਸਮਾਂ ਲੱਗ ਸਕਦਾ ਹੈ। ਐਮਰਜੈਂਸੀ ਵਿਚ ਇਹ ਦੇਰੀ ਕਿਸੇ ਮਰੀਜ਼ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਲੋਕਾਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਪਰ ਇਸ ਦੇ ਨਾਲ ਆਮ ਲੋਕਾਂ ਦੀ ਆਵਾਜਾਈ ਤੇ ਐਮਰਜੈਂਸੀ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨਗਰ ਕੌਂਸਲ, ਮੌਜੂਦਾ ਵਿਧਾਇਕ ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਕਲੋਨੀਆਂ ਦੇ ਗੇਟ ਖੁੱਲ੍ਹੇ ਰੱਖਣ ਦੀ ਵਿਵਸਥਾ ਕੀਤੀ ਜਾ ਸਕੇ। ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਸੁਰੱਖਿਆ ਕਾਰਨਾਂ ਕਰਕੇ ਗੇਟ ਬੰਦ ਕਰਨਾ ਲਾਜ਼ਮੀ ਹੈ ਤਾਂ ਹਰ ਗੇਟ ’ਤੇ ਵੱਖਰਾ ਚੌਕੀਦਾਰ ਤਾਇਨਾਤ ਕੀਤਾ ਜਾਵੇ ਜਾਂ ਐਮਰਜੈਂਸੀ ਲਈ ਗੇਟ ਖੋਲ੍ਹਣ ਦੀ ਪੱਕੀ ਵਿਵਸਥਾ ਕੀਤੀ ਜਾਵੇ। ਸ਼ਹਿਰ ਨਿਵਾਸੀਆਂ ਨੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਵਲੋਂ ਸ਼ਹਿਰ ਦੀ ਸੁਰੱਖਿਆ ਤੇ ਅਮਨ-ਕਾਨੂੰਨ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਗਸ਼ਤ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਨਗਰ ਕੌਂਸਲ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਲੋਨੀਆਂ ਦੇ ਰਾਤ ਸਮੇਂ ਬੰਦ ਰਹਿਣ ਵਾਲੇ ਗੇਟਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਅਜਿਹੀ ਵਿਵਸਥਾ ਬਣਾਈ ਜਾਵੇ ਕਿ ਸੁਰੱਖਿਆ ਵੀ ਬਣੀ ਰਹੇ ਅਤੇ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਨਾ ਹੋਵੇ। ਲੋਕਾਂ ਨੇ ਮੰਗ ਕੀਤੀ ਕਿ ਗੇਟਾਂ ’ਤੇ ਚੌਂਕੀਦਾਰਾਂ ਦੀ ਗਿਣਤੀ ਵਧਾਉਣ, ਐਮਰਜੈਂਸੀ ਲਈ ਤੁਰੰਤ ਗੇਟ ਖੋਲ੍ਹਣ ਦੀ ਪੱਕੀ ਵਿਵਸਥਾ ਕਰਨ ਜਾਂ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਸਬੰਧੀ ਢੁਕਵਾਂ ਹੱਲ ਕੱਢਿਆ ਜਾਵੇ।