22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਠੁਕਰਾਲ ਪਰਿਵਾਰ ਨੂੰ ਸਦਮਾ, ਮਾਤਾ ਰਮਾ ਰਾਣੀ ਦਾ ਦਿਹਾਂਤ

ਮੱਖੂ, 21 ਸਤੰਬਰ (ਵਰਿੰਦਰ ਮਨਚੰਦਾ)- ਮੱਖੂ ਦੇ ਆੜ੍ਹਤੀ ਸਵ. ਸ੍ਰੀ ਰਾਮ ਪਾਲ ਠੁਕਰਾਲ ਦੀ ਪਤਨੀ, ਸੀਨੀਅਰ ਡਾ.

ਅਜੀਤ ਡੈਸਕ 22-09-2026
ਮੱਖੂ, 21 ਸਤੰਬਰ (ਵਰਿੰਦਰ ਮਨਚੰਦਾ)- ਮੱਖੂ ਦੇ ਆੜ੍ਹਤੀ ਸਵ. ਸ੍ਰੀ ਰਾਮ ਪਾਲ ਠੁਕਰਾਲ ਦੀ ਪਤਨੀ, ਸੀਨੀਅਰ ਡਾ.ਸਤੀਸ਼ ਠੁਕਰਾਲ ਸੋਨੀ, ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਸਾਬਕਾ ਪ੍ਰਧਾਨ ਰਾਜੀਵ ਠੁਕਰਾਲ ਲੱਕੀ ਤੇ ਵਪਾਰੀ ਸੰਦੀਪ ਠੁਕਰਾਲ ਸੰਜੂ ਦੇ ਮਾਤਾ ਤੇ ਨਗਰ ਪੰਚਾਇਤ ਮੱਖੂ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਦੇ ਚਾਚੀ ਜੀ ਰਮਾ ਰਾਣੀ ਠੁਕਰਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਦਿਹਾਂਤ ’ਤੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਸਮਾਜ ਸੇਵਕ ਅਤੇ ਆਮ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੇਖੋਂ, ਨਰਿੰਦਰ ਮੋਹਨ ਕਟਾਰੀਆ, ਸਮਾਜ ਸੇਵੀ ਮਨਜਿੰਦਰ ਸਿੰਘ ਮਿੰਟੂ ਕੌਂਸਲਰ, ਬਾਲੀਵੁੱਡ ਫ਼ਿਲਮ ਐਕਟਰ ਵਿਜੇ ਟੰਡਨਹਿਬ, ਦਿੱਲੀ ਵਪਾਰੀ ਰਾਮ ਦੇਵ ਅਰੋੜਾ, ਚੰਡੀਗੜ੍ਹ ਤੋਂ ਲੇਖਿਕਾ ਪਰਮਜੀਤ ਪਰਮ, ਕੁਲਵਿੰਦਰ ਕੌਰ, ਸੰਦੀਪ ਠੁਕਰਾਲ, ਮਾਨਸਰੋਵਰ ਸਾਹਿਤ ਅਕਾਦਮੀ ਦੇ ਪ੍ਰਧਾਨ ਇਕਬਾਲ ਸਿੰਘ ਸਹੋਤਾ, ਫ਼ਿਲਮੀ ਐਕਟਰ ਗੁਰਪ੍ਰੀਤ ਸਿੰਘ ਘੁੱਗੀ, ਡਾਇਰੈਕਟਰ ਦੇਵੀ ਸ਼ਰਮਾ, ਡਾ.ਰਾਜੀਵ ਅਹੂਜਾ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ ਸ਼ਹਿਰੀ, ਸਾਬਕਾ ਪ੍ਰਧਾਨ ਸਰਵਨ ਮਸੀਹ ਸੰਮਾ, ਰਵੀ ਚੋਪੜਾ, ਸ਼ਿਵ ਅਹੂਜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਮੱਖੂ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੱਖੂ, ਆੜ੍ਹਤੀਆ ਪ੍ਰਦੀਪ ਕੱਕੜ, ਰਸ਼ਪਾਲ ਸਿੰਘ ਲਾਡਾਂ, ਸੁਰਿੰਦਰ ਅਹੂਜਾ, ਮਨਮੋਹਨ ਗਰੋਵਰ, ਬਲਵਿੰਦਰ ਠੁਕਰਾਲ, ਦਲਜੀਤ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਮਹਿੰਦਰ ਸਿੰਘ ਸੰਘੇੜਾ, ਜਗਜੀਤ ਸਿੰਘ ਕਾਲੜਾ, ਪ੍ਰਿੰਸ ਟੰਡਨ, ਪ੍ਰੇਮ ਅਹੂਜਾ, ਅਸ਼ੋਕ ਠੁਕਰਾਲ, ਮਹਿੰਦਰ ਨਰੂਲਾ, ਵਿੱਕੀ ਗਰੋਵਰ, ਗਗਨ ਮੋਗਾ, ਲੱਕੀ ਗਰੋਵਰ, ਵਿੱਕੀ ਅਹੂਜਾ, ਬੱਬਲੂ ਗਰੋਵਰ, ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਾਕੇਸ਼ ਕਾਲੜਾ, ਖ਼ਜ਼ਾਨਚੀ ਲੱਕੀ ਗਰੋਵਰ, ਮੋਹਨ ਗਰੋਵਰ, ਸ਼੍ਰੀ ਦੁਰਗਾ ਭਜਨ ਮੰਡਲੀ ਮੁੱਖ ਦੇ ਪ੍ਰਧਾਨ ਜਤਿੰਦਰ ਠੁਕਰਾਲ ਆਦਿ ਨੇ ਠੁਕਰਾਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਪਿਛਲੀ ਖ਼ਬਰ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਕਪੂਰਥਲਾ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਪਰਿਵਾਰਕ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਵਿਚ ਸਾਂਭਣ ਦੀ ਲੋੜ-ਮਹਾਰਾਣੀ ਮੀਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।