26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਟਸਐਪ ’ਤੇ ਆਇਆ ਵਿਆਹ ਦਾ ਸੱਦਾ, ਲਿੰਕ ਖੋਲ੍ਹਦੇ ਹੀ ਖਾਤਿਆਂ ’ਚੋਂ 1.61 ਲੱਖ ਰੁਪਏ ਉੱਡੇ

ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਛਾਉਣੀ ਵਾਸੀ ਇਕ ਵਿਅਕਤੀ ਨੂੰ ਵਟਸਐਪ ’ਤੇ ਆਇਆ ਵਿਆਹ ਦਾ ਸੱਦਾ ਪੱਤਰ ਖੋਲ੍ਹਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸੱਦਾ ਪੱਤਰ ਨਾਲ ਜੁੜੇ ਲਿੰਕ ਨੂੰ ਖੋਲ੍ਹਣ ਤੋਂ ਬਾਅਦ ਉਸ ਦੇ ਬੈਂਕ ਖਾਤਿਆਂ ’ਚੋਂ ਵੱਖ-ਵੱਖ ਲੈਣ-ਦੇਣ ਰਾਹੀਂ 1,61,825 ਰੁਪਏ ਦੀ ਆਨਲਾਈਨ ਠੱਗੀ ਹੋ ਗਈ। ਇਸ ਮਾਮਲੇ ’ਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਅਜੀਤ ਡੈਸਕ 26-09-2026
ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਛਾਉਣੀ ਵਾਸੀ ਇਕ ਵਿਅਕਤੀ ਨੂੰ ਵਟਸਐਪ ’ਤੇ ਆਇਆ ਵਿਆਹ ਦਾ ਸੱਦਾ ਪੱਤਰ ਖੋਲ੍ਹਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸੱਦਾ ਪੱਤਰ ਨਾਲ ਜੁੜੇ ਲਿੰਕ ਨੂੰ ਖੋਲ੍ਹਣ ਤੋਂ ਬਾਅਦ ਉਸ ਦੇ ਬੈਂਕ ਖਾਤਿਆਂ ’ਚੋਂ ਵੱਖ-ਵੱਖ ਲੈਣ-ਦੇਣ ਰਾਹੀਂ 1,61,825 ਰੁਪਏ ਦੀ ਆਨਲਾਈਨ ਠੱਗੀ ਹੋ ਗਈ। ਇਸ ਮਾਮਲੇ ’ਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਡਿੰਪੀ ਵਾਸਨ ਪੁੱਤਰ ਦਰਸ਼ਨ ਕੁਮਾਰ ਵਾਸੀ ਪੁਰਾਣੀ ਖਲਾਸੀ ਲਾਈਨ, ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ 17 ਸਤੰਬਰ ਨੂੰ ਉਸ ਦੇ ਵਟਸਐਪ ਨੰਬਰ ’ਤੇ ਇਕ ਵਿਆਹ ਦਾ ਸੱਦਾ ਪੱਤਰ ਭੇਜਿਆ ਗਿਆ ਸੀ। ਉਸ ਵਲੋਂ ਸੱਦਾ ਪੱਤਰ ਖੋਲ੍ਹਣ ਉਪਰੰਤ ਕੁੱਝ ਹੀ ਸਮੇਂ ਬਾਅਦ ਉਸ ਦੇ ਬੈਂਕ ਖਾਤਿਆਂ ਵਿਚੋਂ ਵੱਖ-ਵੱਖ ਆਨਲਾਈਨ ਲੈਣ-ਦੇਣ ਕਰ ਕੇ ਕੁੱਲ 1,61,825 ਰੁਪਏ ਕਢਵਾ ਲਏ ਗਏ। ਠੱਗੀ ਦਾ ਪਤਾ ਲੱਗਣ ’ਤੇ ਪੀੜਤ ਨੇ ਤੁਰੰਤ ਸਾਈਬਰ ਧੋਖਾਧੜੀ ਦੀ ਰਾਸ਼ਟਰੀ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰਦਿਆਂ 20 ਸਤੰਬਰ ਨੂੰ ਸ਼ਿਕਾਇਤ ਦਰਜ ਕਰਵਾਈ, ਮਾਮਲੇ ਦੀ ਜਾਂਚ ਉਪਰੰਤ ਸਟੇਟ ਸਾਈਬਰ ਕ੍ਰਾਈਮ ਪੰਜਾਬ ਵਲੋਂ ਆਨਲਾਈਨ ਠੱਗੀ ਸਬੰਧੀ ਈ-ਜ਼ੀਰੋ ਐਫ਼.ਆਈ.ਆਰ. ਦਰਜ ਕੀਤੀ ਗਈ। ਇਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਆਨਲਾਈਨ ਲੈਣ-ਦੇਣ ਤੇ ਠੱਗੀ ਨਾਲ ਜੁੜੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮੋਬਾਈਲ ਬੰਦ ਹੋਣ ਮਗਰੋਂ ਖਾਤੇ ਚੈੱਕ ਕੀਤੇ ਤਾਂ 1.06 ਲੱਖ ਰੁਪਏ ਉੱਡੇ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਅੱਜ ਪਹੁੰਚੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’-ਰਾਣਾ ਗੁਰਮੀਤ ਸਿੰਘ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।