26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਇੰਸਪੈਕਟਰ ਖੋਸਲਾ ਦੀ ਅਗਵਾਈ ’ਚ ਫੂਡ ਸੇਫ਼ਟੀ ਵਿਭਾਗ ਦੀ ਵੱਡੀ ਕਾਰਵਾਈ, ਅਸੁਰੱਖਿਅਤ ਪਾਏ ਗਏ ਸੈਂਪਲ ਮਗਰੋਂ 140 ਕਿੱਲੋਗਰਾਮ ਪਨੀਰ ਕੀਤਾ ਨਸ਼ਟ

ਫ਼ਿਰੋਜ਼ਪੁਰ, 25 ਸਤੰਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖੁਰਾਕੀ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬੀਤੇ ਕੁੱਝ ਦਿਨ ਪਹਿਲਾ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਕੀਤੀ ਗਈ ਜਾਂਚ ਦੌਰਾਨ ਲਏ ਗਏ ਪਨੀਰ ਦੇ ਸੈਂਪਲ ਦੀ ਫੂਡ ਐਨਾਲਿਸਟ ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਿਤ ਪਨੀਰ ਨੂੰ ‘ਅਸੁਰੱਖਿਅਤ’ ਪਾਇਆ ਗਿਆ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਲੋਂ ਮੌਕੇ ’ਤੇ ਸੀਲ ਕਰਕੇ ਰੱਖਿਆ ਗਿਆ ਲਗਭਗ 140 ਕਿੱਲੋਗਰਾਮ ਪਨੀਰ ਨਿਯਮਾਂ ਅਨੁਸਾਰ ਨਸ਼ਟ/ਡਿਸਪੋਜ਼ਲ ਕਰਨ ਦੀ ਕਾਰਵਾਈ ਕੀਤੀ ਗਈ।

ਅਜੀਤ ਡੈਸਕ 26-09-2026
ਫ਼ਿਰੋਜ਼ਪੁਰ, 25 ਸਤੰਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖੁਰਾਕੀ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬੀਤੇ ਕੁੱਝ ਦਿਨ ਪਹਿਲਾ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਕੀਤੀ ਗਈ ਜਾਂਚ ਦੌਰਾਨ ਲਏ ਗਏ ਪਨੀਰ ਦੇ ਸੈਂਪਲ ਦੀ ਫੂਡ ਐਨਾਲਿਸਟ ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਿਤ ਪਨੀਰ ਨੂੰ ‘ਅਸੁਰੱਖਿਅਤ’ ਪਾਇਆ ਗਿਆ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਲੋਂ ਮੌਕੇ ’ਤੇ ਸੀਲ ਕਰਕੇ ਰੱਖਿਆ ਗਿਆ ਲਗਭਗ 140 ਕਿੱਲੋਗਰਾਮ ਪਨੀਰ ਨਿਯਮਾਂ ਅਨੁਸਾਰ ਨਸ਼ਟ/ਡਿਸਪੋਜ਼ਲ ਕਰਨ ਦੀ ਕਾਰਵਾਈ ਕੀਤੀ ਗਈ। ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨ ਪਹਿਲਾਂ ਪਨੀਰ ਦਾ ਸੈਂਪਲ ਜਾਂਚ ਲਈ ਲਿਆ ਗਿਆ ਸੀ ਜਿਸ ਨੂੰ ਮੌਕੇ ’ਤੇ ਹੀ ਸੀਲ ਕਰਕੇ ਰੱਖਿਆ ਗਿਆ ਸੀ ਤਾਂ ਜੋ ਜਾਂਚ ਰਿਪੋਰਟ ਆਉਣ ਤੱਕ ਇਸ ਦੀ ਵਰਤੋਂ ਜਾਂ ਵਿੱਕਰੀ ਨਾ ਕੀਤੀ ਜਾ ਸਕੇ ਜਿਸ ਦੀ ਰਿਪੋਰਟ ਆਉਣ ਪਿੱਛੋਂ ਵਿਭਾਗ ਨੇ ਅਗਲੀ ਕਾਰਵਾਈ ਕਰਦਿਆਂ ਸੀਲ ਕੀਤਾ ਪਨੀਰ ਨਸ਼ਟ ਕਰਨ ਦਾ ਫ਼ੈਸਲਾ ਲਿਆ। ਫੂਡ ਸੇਫ਼ਟੀ ਵਿਭਾਗ ਵਲੋਂ ਇਸ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜੋ ਖੁਰਾਕੀ ਵਸਤੂਆਂ ਦੀ ਗੁਣਵੱਤਾ ਸਬੰਧੀ ਕੀਤੀ ਜਾ ਰਹੀ ਸਰਕਾਰੀ ਕਾਰਵਾਈ ਨੂੰ ਜਨਤਕ ਤੌਰ ’ਤੇ ਸਾਹਮਣੇ ਲਿਆਂਦਾ ਜਾ ਸਕੇ। ਵਿਭਾਗ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਜਾਂਚ ਦੌਰਾਨ ਨਮੂਨੇ ਅਸੁਰੱਖਿਅਤ ਪਾਏ ਜਾਣ ਦੀ ਸੂਰਤ ਵਿਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਨਾਲ ਖੁਰਾਕੀ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਉੱਠਦਾ ਹੈ ਕਿ ਖਪਤਕਾਰਾਂ ਤੱਕ ਪਹੁੰਚਣ ਵਾਲੇ ਦੁੱਧ ਤੋਂ ਤਿਆਰ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਕਿੰਨਾ ਜ਼ਰੂਰੀ ਹੈ ਤੇ ਪਨੀਰ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਖੁਰਾਕੀ ਵਸਤੂਆਂ ਦੀ ਖ਼ਰੀਦ ਸਮੇਂ ਖਪਤਕਾਰਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਮਿਆਰੀ ਤੇ ਸੁਰੱਖਿਅਤ ਖੁਰਾਕੀ ਵਸਤੂਆਂ ਦੀ ਹੀ ਖ਼ਰੀਦ ਤੇ ਵਰਤੋਂ ਕਰਨ। ਜੇਕਰ ਕਿਸੇ ਖਪਤਕਾਰ ਨੂੰ ਕਿਸੇ ਖੁਰਾਕੀ ਵਸਤੂ ਦੀ ਗੁਣਵੱਤਾ ਜਾਂ ਸੁਰੱਖਿਆ ਸਬੰਧੀ ਸ਼ੱਕ ਹੋਵੇ ਜਾਂ ਕੋਈ ਗੈਰ-ਮਿਆਰੀ ਖੁਰਾਕੀ ਵਸਤੂ ਵੇਚੀ ਜਾਂਦੀ ਨਜ਼ਰ ਆਵੇ ਤਾਂ ਇਸ ਸਬੰਧੀ ਤੁਰੰਤ ਫੂਡ ਸੇਫ਼ਟੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲੋੜੀਂਦੀ ਜਾਂਚ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਵਿਭਾਗ ਨੇ ਸਪਸ਼ਟ ਕੀਤਾ ਕਿ ਖੁਰਾਕੀ ਵਸਤੂਆਂ ਦੀ ਜਾਂਚ ਤੇ ਲੈਬਾਰਟਰੀ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਵੀ ਫੂਡ ਐਨਾਲਿਸਟ ਰਿਪੋਰਟ ਵਿਚ ਸੈਂਪਲ ‘ਅਸੁਰੱਖਿਅਤ’ ਆਉਣ ਤੋਂ ਬਾਅਦ ਲਗਭਗ 140 ਕਿੱਲੋਗਰਾਮ ਪਨੀਰ ਨੂੰ ਨਸ਼ਟ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਖੇਡ ਮੁਕਾਬਲੇ ’ਚ ਗੁਰੂ ਨਾਨਕ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਜਲੰਧਰ ਸਿਟੀ-ਬਢਨੀ ਵਿਚਕਾਰ ਚੱਲੇਗੀ ‘ਅਨਰਜਿਸਟਰਡ ਵਿਸ਼ੇਸ਼ ਰੇਲਗੱਡੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।