02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਜਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਮਮਦੋਟ ਦੇ ਸਕੱਤਰ ਦਾ ਅਹੁਦਾ ਸੰਭਾਲਿਆ

ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਮਾਰਕੀਟ ਕਮੇਟੀ ਮਮਦੋਟ ਵਿਖੇ ਸੇਵਾਵਾਂ ਨਿਭਾ ਰਹੇ ਸਕੱਤਰ ਮਨਦੀਪ ਰਹੇਜਾ ਦਾ ਮਮਦੋਟ ਤੋਂ ਪੰਜੇ ਕੇ ਉਤਾੜ ਵਿਖੇ ਤਬਾਦਲਾ ਹੋ ਜਾਣ ’ਤੇ ਮੰਡੀ ਬੋਰਡ ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ ਰਜਿੰਦਰ ਕੁਮਾਰ ਨੂੰ ਮਮਦੋਟ ਮਾਰਕੀਟ ਕਮੇਟੀ ਦਾ ਨਵਾਂ ਸਕੱਤਰ ਲਾਇਆ ਗਿਆ ਸੀ ਜਿੰਨ੍ਹਾ ਨੇ ਸਾਦੇ ਢੰਗ ਨਾਲ ਪਤਵੰਤਿਆਂ ਦੀ ਹਾਜ਼ਰੀ ਵਿਚ ਦਫ਼ਤਰੀ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਬਲਰਾਜ ਸਿੰਘ ਸੰਧੂ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਦੇ ਹੋਏ ਜੀ ਆਇਆਂ ਨੂੰ ਆਖਿਆ।

ਅਜੀਤ ਡੈਸਕ 02-10-2026
ਮਮਦੋਟ, 1 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਮਾਰਕੀਟ ਕਮੇਟੀ ਮਮਦੋਟ ਵਿਖੇ ਸੇਵਾਵਾਂ ਨਿਭਾ ਰਹੇ ਸਕੱਤਰ ਮਨਦੀਪ ਰਹੇਜਾ ਦਾ ਮਮਦੋਟ ਤੋਂ ਪੰਜੇ ਕੇ ਉਤਾੜ ਵਿਖੇ ਤਬਾਦਲਾ ਹੋ ਜਾਣ ’ਤੇ ਮੰਡੀ ਬੋਰਡ ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ ਰਜਿੰਦਰ ਕੁਮਾਰ ਨੂੰ ਮਮਦੋਟ ਮਾਰਕੀਟ ਕਮੇਟੀ ਦਾ ਨਵਾਂ ਸਕੱਤਰ ਲਾਇਆ ਗਿਆ ਸੀ ਜਿੰਨ੍ਹਾ ਨੇ ਸਾਦੇ ਢੰਗ ਨਾਲ ਪਤਵੰਤਿਆਂ ਦੀ ਹਾਜ਼ਰੀ ਵਿਚ ਦਫ਼ਤਰੀ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਬਲਰਾਜ ਸਿੰਘ ਸੰਧੂ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਦੇ ਹੋਏ ਜੀ ਆਇਆਂ ਨੂੰ ਆਖਿਆ। ਸਕੱਤਰ ਰਜਿੰਦਰ ਕੁਮਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਕਿਸਾਨਾਂ ਤੇ ਆੜ੍ਹਤੀਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣਗੇ ਤੇ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਵਪਾਰੀ, ਕਿਸਾਨ ਤੇ ਮੰਡੀਆਂ ਦੇ ਮਜ਼ਦੂਰ ਵਰਗ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਇਸ ਮੌਕੇ ਸੰਦੀਪ ਕੁਮਾਰ ਮੰਡੀ ਸੁਪਰਵਾਈਜ਼ਰ, ਸੰਜੇ ਗੁਪਤਾ ਟੈਲੀ ਅਪਰੇਟਰ, ਪੂਰਨ ਸਿੰਘ, ਨਵਦੀਪ ਕੁਮਾਰ, ਅੰਗਰੇਜ਼ ਸਿੰਘ, ਕੁਲਦੀਪ ਸਿੰਘ ਮੌਜੂਦ ਸਨ।
ਪਿਛਲੀ ਖ਼ਬਰ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੀਆਂ ਕ੍ਰਿਕਟ ਖਿਡਾਰਨਾਂ ਨੇ ਗੱਡੇ ਝੰਡੇ ਅਗਲੀ ਖ਼ਬਰ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ ਵਿਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਜਸਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।