05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ੍ਰੀ ਰਾਮ ਸ਼ਰਣਮ ਆਸ਼ਰਮ ’ਚ ਲਗਾਇਆ ਖੂਨਦਾਨ ਕੈਂਪ

ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)- ਪੈਸਟੀਸਾਈਡਜ਼ ਫਰਟੀਲਾਇਜ਼ਰ ਸੀਡਜ਼ ਸ਼ਾਪਕੀਪਰ ਵਰਕਰ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਅਤੇ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੇ ਸਾਂਝੇ ਉੱਦਮ ਸਦਕਾ ਰਾਮ ਸ਼ਰਣਮ ਆਸ਼ਰਮ ਵਿਖੇ ਸਵ. ਵਿਨੋਦ ਕੁਮਾਰ ਜੈਨ ਦੀ ਮਿੱਠੀ ਯਾਦ ’ਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ।

ਅਜੀਤ ਡੈਸਕ 05-10-2026
ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)- ਪੈਸਟੀਸਾਈਡਜ਼ ਫਰਟੀਲਾਇਜ਼ਰ ਸੀਡਜ਼ ਸ਼ਾਪਕੀਪਰ ਵਰਕਰ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਅਤੇ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੇ ਸਾਂਝੇ ਉੱਦਮ ਸਦਕਾ ਰਾਮ ਸ਼ਰਣਮ ਆਸ਼ਰਮ ਵਿਖੇ ਸਵ. ਵਿਨੋਦ ਕੁਮਾਰ ਜੈਨ ਦੀ ਮਿੱਠੀ ਯਾਦ ’ਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਫ਼ਾਜ਼ਿਲਕਾ ਦੇ ਖ਼ੂਨਦਾਨੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਿਕਾਰਡ 304 ਯੂਨਿਟ ਖ਼ੂਨਦਾਨ ਕੀਤਾ। ਇਸ ਦੌਰਾਨ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਸੰਸਥਾਵਾਂ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਨਿਸ਼ਕਾਮ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਫ਼ਾਜ਼ਿਲਕਾ ਬਲੱਡ ਬੈਂਕ ਅਤੇ ਫ਼ਰੀਦਕੋਟ ਮੈਡੀਕਲ ਕਾਲਜ ਦੀਆਂ ਟੀਮਾਂ ਵਲੋਂ ਖ਼ੂਨ ਇਕੱਤਰ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਏ ਪੋਜ਼ੀਟਿਵ ਅਤੇ ਏ.ਬੀ. ਪੋਜ਼ੀਟਿਵ ਖ਼ੂਨ ਦੀ ਘਾਟ ਨੂੰ ਮੁੱਖ ਰੱਖਦਿਆਂ ਇਨ੍ਹਾਂ ਬਲੱਡ ਗਰੁੱਪਾਂ ਦੇ ਖ਼ੂਨਦਾਨੀਆਂ ਨੇ ਵੱਡੀ ਗਿਣਤੀ ’ਚ ਖ਼ੂਨਦਾਨ ਕੀਤਾ। ਜਿਸ ਨਾਲ ਲੋੜਵੰਦ ਮਰੀਜ਼ਾਂ ਲਈ ਖ਼ੂਨ ਦੀ ਉਪਲਬਧਤਾ ਯਕੀਨੀ ਬਣੀ। ਫ਼ਾਜ਼ਿਲਕਾ ਬਲੱਡ ਬੈਂਕ ਦੀ ਟੀਮ ਨੇ ਬੀ.ਟੀ.ਓ. ਡਾ. ਮਨੀਸ਼ ਦੀ ਅਗਵਾਈ ਹੇਠ 151 ਯੂਨਿਟ ਅਤੇ ਫ਼ਰੀਦਕੋਟ ਮੈਡੀਕਲ ਕਾਲਜ ਦੀ ਟੀਮ ਨੇ ਬੀ.ਟੀ.ਓ. ਡਾ. ਰੀਚਾ ਗੁਪਤਾ ਦੀ ਅਗਵਾਈ ਹੇਠ 153 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਦੌਰਾਨ 100 ਤੋਂ ਵੱਧ ਨਵੇਂ ਖ਼ੂਨਦਾਨੀਆਂ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ। ਇਸ ਮੌਕੇ ਪੈਸਟੀਸਾਈਡਜ਼ ਫਰਟੀਲਾਇਜ਼ਰ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੰਬੋਜ, ਚੰਦਰ ਜੈਨ, ਸੰਜੀਵ ਧੂੜੀਆ, ਗੁਲਸ਼ਨ ਗੁੰਬਰ, ਦੀਪਕ ਧਮੀਜਾ, ਪਵਨ ਮੱਕੜ, ਰਾਘਵ ਝਾਂਬ, ਰਾਜੇਸ਼ ਜੈਨ, ਰਜਿੰਦਰ ਕੰਬੋਜ, ਸ਼ਸ਼ੀ ਕਾਂਤ ਗਰਗ, ਕੁਲਦੀਪ ਰਿਣਵਾ ਆਦਿ ਹਾਜ਼ਰ ਸਨ। ਕੈਂਪ ਇੰਚਾਰਜ ਰਾਜੀਵ ਕੁਕਰੇਜਾ ਅਤੇ ਨੀਰਜ ਖੋਸਲਾ ਸਮੇਤ ਹੋਰ ਸਹਿਯੋਗੀਆਂ ਨੇ ਫ਼ਾਜ਼ਿਲਕਾ ਨਿਵਾਸੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ। ਸ਼੍ਰੀ ਰਾਮ ਸ਼ਰਣਮ ਆਸ਼ਰਮ ਦੇ ਪ੍ਰਧਾਨ ਦੀਨਾ ਨਾਥ ਸਚਦੇਵਾ ਨੇ ਦੋਵਾਂ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਖ਼ੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ । ਪ੍ਰਬੰਧਕਾਂ ਨੇ ਦੱਸਿਆ ਕਿ ਅਗਲਾ ਖ਼ੂਨਦਾਨ ਕੈਂਪ 11 ਅਕਤੂਬਰ ਨੂੰ ਫ਼ਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਵਿਖੇ ਸ਼੍ਰੀ ਮਹਾਰਾਜਾ ਅਗਰਸੈਨ ਜੈਅੰਤੀ ਦੇ ਸ਼ੁਭ ਅਵਸਰ ’ਤੇ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਜ਼ੀਰਾ ਟੇਬਲ ਟੈਨਿਸ ਕਲੱਬ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿੱਤੇ 6 ਮੈਡਲ ਅਗਲੀ ਖ਼ਬਰ ਖ਼ੂਨਦਾਨ ਦੇ ਖੇਤਰ ’ਚ ਯੋਗਦਾਨ ਦੇਣ ਲਈ ਪੰਜਾਬ ਮੈਡੀਕਲ ਰਿਪ੍ਰਜ਼ੈਂਟੇਟਿਵ ਐਸੋਸੀਏਸ਼ਨ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।