05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜ਼ੀਰਾ ਟੇਬਲ ਟੈਨਿਸ ਕਲੱਬ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿੱਤੇ 6 ਮੈਡਲ

ਜ਼ੀਰਾ, 4 ਅਕਤੂਬਰ(ਪ੍ਰਤਾਪ ਸਿੰਘ ਹੀਰਾ)– ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਰਵਾਏ ਗਏ ਟੇਬਲ ਟੈਨਿਸ ਮੁਕਾਬਲਿਆਂ ਵਿਚ ਜ਼ੀਰਾ ਟੇਬਲ ਟੈਨਿਸ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨ, 1 ਚਾਂਦੀ ਅਤੇ 1 ਕਾਂਸੀ ਦੇ ਮੈਡਲ ਸਮੇਤ ਕੁੱਲ 6 ਮੈਡਲ ਜਿੱਤ ਕੇ ਜ਼ੀਰਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਖੇਡਾਂ ਦੌਰਾਨ 41 ਤੋਂ 50 ਸਾਲ ਉਮਰ ਵਰਗ ਵਿਚ ਮਨੋਜ ਕੁਮਾਰ ਸ਼ਰਮਾ ਅਤੇ ਡਾ.

ਅਜੀਤ ਡੈਸਕ 05-10-2026
ਜ਼ੀਰਾ, 4 ਅਕਤੂਬਰ(ਪ੍ਰਤਾਪ ਸਿੰਘ ਹੀਰਾ)– ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਰਵਾਏ ਗਏ ਟੇਬਲ ਟੈਨਿਸ ਮੁਕਾਬਲਿਆਂ ਵਿਚ ਜ਼ੀਰਾ ਟੇਬਲ ਟੈਨਿਸ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨ, 1 ਚਾਂਦੀ ਅਤੇ 1 ਕਾਂਸੀ ਦੇ ਮੈਡਲ ਸਮੇਤ ਕੁੱਲ 6 ਮੈਡਲ ਜਿੱਤ ਕੇ ਜ਼ੀਰਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਖੇਡਾਂ ਦੌਰਾਨ 41 ਤੋਂ 50 ਸਾਲ ਉਮਰ ਵਰਗ ਵਿਚ ਮਨੋਜ ਕੁਮਾਰ ਸ਼ਰਮਾ ਅਤੇ ਡਾ. ਦੀਪ ਗਗਨ ਗੁਪਤਾ, 51 ਤੋਂ 60 ਸਾਲ ਉਮਰ ਵਰਗ ਵਿਚ ਲੈਕਚਰਾਰ ਨਵੀਨ ਸਚਦੇਵਾ, 61 ਤੋਂ 70 ਸਾਲ ਉਮਰ ਵਰਗ ਵਿਚ ਡਾ. ਪ੍ਰਭਜੋਤ ਸਿੰਘ ਅਤੇ ਰਿਟਾਇਰਡ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਵਾਲੀਆ, ਜਦਕਿ 71 ਤੋਂ 80 ਸਾਲ ਉਮਰ ਵਰਗ ਵਿਚ ਰਿਟਾਇਰਡ ਲੈਕਚਰਾਰ ਕੁਲਭੂਸ਼ਨ ਗੁਪਤਾ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿਚ ਮਨੋਜ ਕੁਮਾਰ ਸ਼ਰਮਾ, ਲੈਕਚਰਾਰ ਨਵੀਨ ਸਚਦੇਵਾ, ਡਾ. ਪ੍ਰਭਜੋਤ ਸਿੰਘ ਅਤੇ ਰਿਟਾਇਰਡ ਲੈਕਚਰਾਰ ਕੁਲਭੂਸ਼ਨ ਗੁਪਤਾ ਨੇ ਸੋਨ ਤਮਗੇ, ਡਾ. ਨਰਿੰਦਰ ਵਾਲੀਆ ਨੇ ਚਾਂਦੀ ਦਾ ਤਮਗਾ ਅਤੇ ਡਾ. ਦੀਪ ਗਗਨ ਗੁਪਤਾ ਨੇ ਕਾਂਸੀ ਦਾ ਤਮਗਾ ਜਿੱਤਿਆ। ਗੱਲਬਾਤ ਦੌਰਾਨ ਜ਼ੀਰਾ ਟੇਬਲ ਟੈਨਿਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਖੇਡਾਂ ਵਿਚ ਉਮਰ ਕੋਈ ਮਾਇਨੇ ਨਹੀਂ ਰੱਖਦੀ। ਹਰ ਵਿਅਕਤੀ ਨੂੰ ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਖੇਡ ਨਾਲ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਦੇ ਨਾਲ-ਨਾਲ ਵੱਡੀ ਉਮਰ ਦੇ ਲੋਕਾਂ ਨੂੰ ਵੀ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਫਾਈਬਰੋਸਕੈਨ ਅਤੇ ਬੀ.ਐੱਮ.ਡੀ. ਟੈੱਸਟ ਦੀ ਸਹੂਲਤ ਰਹੀ ਉਪਲਬਧ ਅਗਲੀ ਖ਼ਬਰ ਸ੍ਰੀ ਰਾਮ ਸ਼ਰਣਮ ਆਸ਼ਰਮ ’ਚ ਲਗਾਇਆ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।