08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੱਖੂ ਵਿਖੇ ਦਿਸ਼ਾ ਕਲੱਸਟਰ ਫ਼ਿਰੋਜ਼ਪੁਰ ਵਲੋਂ ਏਕੀਕ੍ਰਿਤ ਸਿਹਤ ਜਾਂਚ ਕੈਂਪ

ਮੱਖੂ, 7 ਅਕਤੂਬਰ (ਕੁਲਵਿੰਦਰ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀਆਂ ਹਦਾਇਤਾਂ ਅਨੁਸਾਰ ਐੱਚ. ਆਈ.

ਅਜੀਤ ਡੈਸਕ 08-10-2026
ਮੱਖੂ, 7 ਅਕਤੂਬਰ (ਕੁਲਵਿੰਦਰ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀਆਂ ਹਦਾਇਤਾਂ ਅਨੁਸਾਰ ਐੱਚ.ਆਈ.ਵੀ., ਹੈਪੇਟਾਈਟਸ-ਬੀ.ਸੀ ਅਤੇ ਟੀ.ਬੀ. ਦੀ ਸਕਰੀਨਿੰਗ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਮੱਖੂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਦਿਸ਼ਾ ਕਲੱਸਟਰ ਫ਼ਿਰੋਜ਼ਪੁਰ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੱਖੂ ਵਿਖੇ ਏਕੀਕ੍ਰਿਤ ਸਿਹਤ ਜਾਂਚ ਕੈਂਪ ਕੀਤਾ ਗਿਆ। ਕੈਂਪ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਵੱਖ-ਵੱਖ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਐੱਚ.ਆਈ.ਵੀ. ਸਮੇਤ ਹੋਰ ਸੰਚਾਰੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਰੋਕਥਾਮ ਤੇ ਇਲਾਜ ਸਬੰਧੀ ਜਾਗਰੂਕ ਕਰਨਾ ਸੀ। ਇਸ ਮੌਕੇ ਸੀ.ਐਚ.ਸੀ. ਮੱਖੂ ਦੇ ਐੱਸ.ਐੱਮ.ਓ. ਡਾ. ਹਰਿੰਦਰਪਾਲ ਸਿੰਘ ਤੇ ਮੈਡੀਕਲ ਅਫ਼ਸਰ ਡਾ.ਜਸਵਿੰਦਰ ਸਿੰਘ ਕਾਲੜਾ ਵਲੋਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਵਿਚ ਰਮਨ ਕੁਮਾਰ, ਫਾਰਮਾਸਿਸਟ ਹਰਪਾਲ ਸਿੰਘ, ਐੱਮ.ਪੀ.ਐੱਚ.ਡਬਲਊ. ਤੇ ਅਮਿੱਤ ਕੁਮਾਰ, ਵਾਰਡ ਅਟੈਂਡੈਂਟ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਸਰਬਜੀਤ ਕੌਰ, ਕਲੀਨੀਕਲ ਸਰਵਿਸਿਜ਼ ਅਫ਼ਸਰ, ਦਿਸ਼ਾ ਕਲੱਸਟਰ ਫ਼ਿਰੋਜ਼ਪੁਰ, ਰਵੀ ਅਹੂਜਾ ਤੇ ਕੌਂਸਲਰ ਸੰਦੀਪ ਠੁਕਰਾਲ, ਮਨਜਿੰਦਰ ਸਿੰਘ ਮਿੰਟੂ, ਹੀਰਾ ਸਿੰਘ, ਤਿਲਕ ਰਾਜ,ਆਈ.ਸੀ.ਟੀ.ਸੀ. ਸਟਾਫ਼ ਜ਼ੀਤਾ, ਕਾਊਂਸਲਰ ਅੰਜਨਾ, ਐੱਮ.ਐੱਲ.ਟੀ.; ਸਨੀ, ਏ.ਆਰ.ਟੀ. ਕਾਊਂਸਲਰ ਅਤੇ ਪਿੰਕੀ ਕੁਮਾਰੀ ਨੇ ਕੈਂਪ ਦੇ ਸੁਚੱਜੇ ਸੰਚਾਲਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ। ਕੈਂਪ ਦੌਰਾਨ ਲੋਕਾਂ ਨੂੰ ਐੱਚ.ਆਈ.ਵੀ., ਹੈਪੇਟਾਈਟਸ ਅਤੇ ਟੀ.ਬੀ. ਦੀ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਪਿਛਲੀ ਖ਼ਬਰ ਸਵੱਛ ਭਾਰਤ ਅਭਿਆਨ ਤਹਿਤ ਲਿਟਲ ਫ਼ਲਾਵਰ ਕਾਨਵੈਂਟ ਸਕੂਲ ’ਚ ਜਾਗਰੂਕਤਾ ਰੈਲੀ ਤੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੰਡੀ ਰੋਡੇ ਵਾਲਾ ਵਿਖੇ ਚੇਅਰਮੈਨ ਹਰਮੀਤ ਸਿੰਘ ਖਾਈ ਨੇ ਕਰਵਾਈ ਝੋਨੇ ਦੀ ਬੋਲੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।