11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਸਾਹਨੇਵਾਲ-ਮੁੰਡੀਆਮਪੱਕਮ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਦੀ ਸ਼ੁਰੂਆਤ

ਫ਼ਿਰੋਜ਼ਪੁਰ, 10 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਨੇ ਪੰਜਾਬ ਤੇ ਦੱਖਣੀ ਭਾਰਤ ਦੇ ਉਦਯੋਗਿਕ ਖੇਤਰਾਂ ਵਿਚਕਾਰ ਰੇਲ-ਆਧਾਰਿਤ ਮਾਲ ਢੋਆ-ਢੁਆਈ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਸਾਹਨੇਵਾਲ ਅਤੇ ਚੇਨਈ ਮੰਡਲ ਦੇ ਮੁੰਡੀਆਮਪੱਕਮ ਰੇਲਵੇ ਸਟੇਸ਼ਨ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਸੰਚਾਲਨ ਛੇ ਸਾਲਾਂ ਦੀ ਮਿਆਦ ਲਈ ਹੋਵੇਗਾ।

ਸਾਹਨੇਵਾਲ-ਮੁੰਡੀਆਮਪੱਕਮ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਦੀ ਸ਼ੁਰੂਆਤ ਬਾਰੇ ਰੇਲਵੇ ਦੇ ਕਰਮਚਾਰੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 11-10-2026
ਫ਼ਿਰੋਜ਼ਪੁਰ, 10 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਨੇ ਪੰਜਾਬ ਤੇ ਦੱਖਣੀ ਭਾਰਤ ਦੇ ਉਦਯੋਗਿਕ ਖੇਤਰਾਂ ਵਿਚਕਾਰ ਰੇਲ-ਆਧਾਰਿਤ ਮਾਲ ਢੋਆ-ਢੁਆਈ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਸਾਹਨੇਵਾਲ ਅਤੇ ਚੇਨਈ ਮੰਡਲ ਦੇ ਮੁੰਡੀਆਮਪੱਕਮ ਰੇਲਵੇ ਸਟੇਸ਼ਨ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਸੰਚਾਲਨ ਛੇ ਸਾਲਾਂ ਦੀ ਮਿਆਦ ਲਈ ਹੋਵੇਗਾ। ਇਹ ਟਰੇਨ ਰਾਊਂਡ ਟ੍ਰਿਪ ਦੇ ਆਧਾਰ ’ਤੇ ਚੱਲੇਗੀ। ਸਾਹਨੇਵਾਲ ਤੋਂ ਪਹਿਲੀ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ 10 ਅਕਤੂਬਰ ਨੂੰ ਰਵਾਨਾ ਕੀਤੀ ਗਈ। ਇਸ ਵਿਚ ਵਪਾਰਕ ਮਾਲ ਭੇਜਿਆ ਗਿਆ ਜਿਸ ਵਿਚ ਪੈਕ ਕੀਤੇ ਖਾਣ-ਪੀਣ ਵਾਲੇ ਪਦਾਰਥ ਤੇ ਮਸ਼ੀਨਰੀ ਦੇ ਪੁਰਜ਼ੇ ਸ਼ਾਮਲ ਸਨ। ਟਰੇਨ ਵਿਚ 16 ਐੱਲ.ਐੱਚ.ਬੀ. ਹਾਈ-ਕੈਪੈਸਟੀ ਪਾਰਸਲ ਵੈਨਾਂ ਹਨ ਜਿਨ੍ਹਾਂ ਦੀ ਕੁੱਲ ਮਾਲ ਢੋਣ ਦੀ ਸਮਰੱਥਾ 392 ਟਨ ਹੈ। ਸਾਹਨੇਵਾਲ–ਮੁੰਡੀਆਮਪੱਕਮ ਵਿਚਕਾਰ ਚਲਾਈ ਗਈ ਪਹਿਲੀ ਕਾਰਗੋ ਟਰੇਨ ਤੋਂ ਫ਼ਿਰੋਜ਼ਪੁਰ ਮੰਡਲ ਨੂੰ 15.63 ਲੱਖ ਰੁਪਏ ਦਾ ਭਾੜਾ (ਮਾਲਕੀ) ਮਾਲੀਆ ਪ੍ਰਾਪਤ ਹੋਇਆ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਨਾਲ ਪੰਜਾਬ ਤੇ ਦੱਖਣੀ ਭਾਰਤ ਦੇ ਉਦਯੋਗਿਕ ਖੇਤਰਾਂ ਵਿਚਕਾਰ ਵਪਾਰਕ ਮਾਲ ਦੀ ਤੇਜ਼, ਸੁਖਾਲੀ ਤੇ ਕਿਫ਼ਾਇਤੀ ਆਵਾਜਾਈ ਨੂੰ ਹੁਲਾਰਾ ਮਿਲੇਗਾ। ਇਹ ਪਹਿਲਕਦਮੀ ਪਾਰਸਲ ਸੇਵਾਵਾਂ ਦੇ ਆਧੁਨਿਕੀਕਰਨ ਤੇ ਰੇਲ-ਆਧਾਰਿਤ ਮਾਲ ਢੋਆ-ਢੁਆਈ ਦੇ ਨਵੇਂ ਮੌਕੇ ਪੈਦਾ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ।
ਪਿਛਲੀ ਖ਼ਬਰ ਦਾਸ ਐਂਡ ਬ੍ਰਾਊਨ ਸਕੂਲ ’ਚ ‘ਫੈਂਟੇਸੀਆ ਵੋਏਜ ਆਫ਼ ਵੰਡਰਜ਼’ ਤਹਿਤ ਵਿਸ਼ਵ ਸੱਭਿਆਚਾਰ ਦੀ ਝਲਕ ਦਿਖੀ ਅਗਲੀ ਖ਼ਬਰ ਸਰਬ ਭਾਰਤ ਨੌਜਵਾਨ ਸਭਾ ਨੇ ਜੰਤਰ ਮੰਤਰ ਪ੍ਰਦਰਸ਼ਨ ਦੀ ਹਮਾਇਤ ’ਚ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫ਼ੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।