14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦੁਸਹਿਰੇ ਵਾਲੀ ਜਗ੍ਹਾ ਨੂੰ ਲੈ ਕੇ ਵਿਵਾਦ, ਪੈਟਰੋਲ ਪੰਪਾਂ ਦੀ ਨੇੜਤਾ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ

ਗੁਰੂਹਰਸਹਾਏ, 13 ਅਕਤੂਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਵਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਵਾਰ ਦੁਸਹਿਰੇ ਦਾ ਸਮਾਗਮ ਫ਼ਰੀਦਕੋਟ ਰੋਡ ’ਤੇ ਨੇੜੇ ਖਾਲੀ ਪਈ ਜਗ੍ਹਾ ’ਤੇ ਕਰਵਾਇਆ ਜਾਵੇਗਾ।

ਦੁਸਹਿਰਾ ਕਮੇਟੀ ਵਲੋਂ ਮਨਾਏ ਜਾਣ ਵਾਲੇ ਦੁਸਹਿਰੇ ਵਾਲੀ ਜਗ੍ਹਾ ਤੋਂ ਕੁਝ ਦੂਰੀ ’ਤੇ ਦਿਖ ਰਿਹਾ ਪੈਟਰੋਲ ਪੰਪ । ਤਸਵੀਰਾਂ-ਕਪਿਲ ਕੰਧਾਰੀ 14-10-2026
ਗੁਰੂਹਰਸਹਾਏ, 13 ਅਕਤੂਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਵਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਵਾਰ ਦੁਸਹਿਰੇ ਦਾ ਸਮਾਗਮ ਫ਼ਰੀਦਕੋਟ ਰੋਡ ’ਤੇ ਨੇੜੇ ਖਾਲੀ ਪਈ ਜਗ੍ਹਾ ’ਤੇ ਕਰਵਾਇਆ ਜਾਵੇਗਾ। ਹਾਲਾਂਕਿ, ਸਮਾਗਮ ਵਾਲੀ ਜਗ੍ਹਾ ਦੇ ਆਲੇ-ਦੁਆਲੇ ਪੈਟਰੋਲ ਪੰਪ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਿਚ ਚਰਚਾ ਛਿੜ ਗਈ ਹੈ। ਸ਼ਹਿਰ ਦੇ ਕੁੱਝ ਸਮਾਜ ਸੇਵੀਆਂ ਨੇ ਸਮਾਗਮ ਲਈ ਚੁਣੇ ਗਏ ਸਥਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੁਸਹਿਰੇ ਵਾਲੀ ਜਗ੍ਹਾ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਇਕ ਪੈਟਰੋਲ ਪੰਪ ਸਥਿਤ ਹੈ, ਜਦਕਿ ਦੂਜਾ ਪੈਟਰੋਲ ਪੰਪ ਵੀ ਕਰੀਬ 400 ਮੀਟਰ ਦੀ ਦੂਰੀ ’ਤੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਇਸ ਦੌਰਾਨ ਪਟਾਕਿਆਂ ਸਮੇਤ ਹੋਰ ਜਲਨਸ਼ੀਲ ਸਮਗ੍ਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਪੈਟਰੋਲ ਪੰਪਾਂ ਦੀ ਨੇੜਤਾ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨਾ ਜ਼ਰੂਰੀ ਹੈ। ਸਮਾਜ ਸੇਵੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਰੇ ਸਬੰਧਿਤ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ਰੋਡ ’ਤੇ ਆਵਾਜਾਈ ਦਾ ਦਬਾਅ ਰਹਿਣ ਕਾਰਨ ਦੁਸਹਿਰੇ ਵਾਲੇ ਦਿਨ ਟਰੈਫਿਕ ਜਾਮ ਲੱਗਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਪਿਛਲੀ ਖ਼ਬਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਲੋਂ ਪੰਡੋਰੀ ਖੱਤਰੀਆਂ ਦੇ ਸਰਕਾਰੀ ਸਕੂਲ ’ਚ ਸਵੱਛਤਾ ਅਤੇ ਗ੍ਰੀਨ ਦੀਵਾਲੀ ਸੰਬੰਧੀ ਜਾਗਰ... ਅਗਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਥਾਣਾ ਘੱਲ ਖੁਰਦ ਦਾ ਵਿਦਿਅਕ ਦੌਰਾ ਐੱਫ.ਆਈ.ਆਰ. ਦਰਜ ਕਰਨ ਤੋਂ ਲੈ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।