ਬੂੜੇ ਵਾਲਾ ਅਤੇ ਅਲੀਪੁਰ ਵਿਖੇ ਬੀਬੀ ਕੁਲਜੀਤ ਕੌਰ ਸੇਖੋਂ ਦੀਆਂ ਮੀਟਿੰਗਾਂ ਨੂੰ ਮਿਲਿਆ ਭਰਵਾਂ ਹੁੰਗਾਰਾ
ਖੋਸਾ ਦਲ ਸਿੰਘ, 13 ਅਕਤੂਬਰ(ਮਨਪ੍ਰੀਤ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਜੀਤ ਕੌਰ ਸੇਖੋਂ ਵਲੋਂ ਹਲਕਾ ਜੀਰਾ ਦੇ ਪਿੰਡ ਬੂੜੇ ਵਾਲਾ ਅਤੇ ਅਲੀਪੁਰ ਵਿਖੇ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਗੋਰਾ ਬੂੜੇ ਵਾਲਾ ਅਤੇ ਸਰਪੰਚ ਨਿਸ਼ਾਨ ਸਿੰਘ ਦੇ ਗ੍ਰਹਿ ਵਿਖੇ ਹੋਏ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।
ਅਜੀਤ ਡੈਸਕ
14-10-2026