ਫ਼ਿਰੋਜ਼ਪੁਰ ਮੰਡਲ ’ਚ ਪਹਿਲੀ ਵਾਰ ਵਾਤਾਵਰਨ ਪੱਖੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਹੋਈ
ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਭਾਰਤੀ ਰੇਲਵੇ ’ਚ ਪਹਿਲੀ ਵਾਰ ਮੁਕਤਸਰ ਗੁੱਡਜ਼ ਸ਼ੈੱਡ ’ਚ ਟਰੱਕਾਂ ਤੋਂ ਰੇਲਵੇ ਵੈਗਨਾਂ ’ਚ ਵਾਤਾਵਰਨ ਪੱਖੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਦੀ ਸ਼ੁਰੂਆਤ ਕੀਤੀ ਹੈ। ਮੈਸਰਜ਼ ਸੱਤਿਆ ਇੰਡਸਟਰੀਜ਼ ਲਿਮਟਿਡ ਵਲੋਂ ਫੋਰਕਲਿਫਟ ਮਸ਼ੀਨ ਦੀ ਮਦਦ ਨਾਲ ਈਕੋ-ਫਰੈਂਡਲੀ ਪੇਪਰ ਦੀ ਮਸ਼ੀਨੀਕ੍ਰਿਤ ਲੋਡਿੰਗ ਸਫਲਤਾਪੂਰਵਕ ਕੀਤੀ ਗਈ।
ਅਜੀਤ ਡੈਸਕ
22-10-2026