ਮੁਰੱਬਾ ਖਰੀਦਣ ਸਮੇਂ ਗੁਣਵੱਤਾ, ਸਫ਼ਾਈ ਤੇ ਫੂਡ ਸੇਫਟੀ ਲਾਇਸੈਂਸ ਦੀ ਜਾਂਚ ਜ਼ਰੂਰ ਕਰੋ- ਫੂਡ ਸੇਫਟੀ ਵਿਭਾਗ
ਫ਼ਿਰੋਜ਼ਪੁਰ, 21 ਅਕਤੂਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਸ਼ਹਿਰ ਵਾਸੀਆਂ ਤੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਾਜ਼ਾਰਾਂ ਵਿਚ ਵਿਕਣ ਵਾਲੇ ਮੁਰੱਬੇ ਸਮੇਤ ਹੋਰ ਖਾਧ ਪਦਾਰਥਾਂ ਦੀ ਖ਼ਰੀਦ ਤੇ ਵਿਕਰੀ ਸਮੇਂ ਗੁਣਵੱਤਾ, ਸਫ਼ਾਈ ਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਿਭਾਗ ਨੇ ਖਪਤਕਾਰਾਂ ਨੂੰ ਮੁਰੱਬਾ ਭਰੋਸੇਯੋਗ ਵਿਕ੍ਰੇਤਾਵਾਂ ਤੋਂ ਖਰੀਦਣ ਤੇ ਪੈਕਿੰਗ ’ਤੇ ਦਰਜ ਜ਼ਰੂਰੀ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।
ਫ
ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ
22-10-2026
ਫ਼ਿਰੋਜ਼ਪੁਰ, 21 ਅਕਤੂਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਸ਼ਹਿਰ ਵਾਸੀਆਂ ਤੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਾਜ਼ਾਰਾਂ ਵਿਚ ਵਿਕਣ ਵਾਲੇ ਮੁਰੱਬੇ ਸਮੇਤ ਹੋਰ ਖਾਧ ਪਦਾਰਥਾਂ ਦੀ ਖ਼ਰੀਦ ਤੇ ਵਿਕਰੀ ਸਮੇਂ ਗੁਣਵੱਤਾ, ਸਫ਼ਾਈ ਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਿਭਾਗ ਨੇ ਖਪਤਕਾਰਾਂ ਨੂੰ ਮੁਰੱਬਾ ਭਰੋਸੇਯੋਗ ਵਿਕ੍ਰੇਤਾਵਾਂ ਤੋਂ ਖਰੀਦਣ ਤੇ ਪੈਕਿੰਗ ’ਤੇ ਦਰਜ ਜ਼ਰੂਰੀ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਅਨੁਸਾਰ ਮੁਰੱਬਾ ਖਰੀਦਣ ਸਮੇਂ ਨਿਰਮਾਤਾ ਦਾ ਨਾਮ ਅਤੇ ਪਤਾ, ਵੈਧ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟਰੇਸ਼ਨ ਨੰਬਰ, ਬੈਚ ਨੰਬਰ ਤੇ ਨਿਰਮਾਣ ਅਤੇ ਮਿਆਦ ਸਮਾਪਤੀ ਦੀ ਮਿਤੀ ਜ਼ਰੂਰ ਦੇਖੀ ਜਾਵੇ ਤੇ ਪੈਕਿੰਗ ਸੀਲਬੰਦ ਤੇ ਸਹੀ ਹਾਲਤ ਵਿਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁਰੱਬੇ ਦੀ ਸੁਗੰਧ, ਬਨਾਵਟ ਤੇ ਹਾਲਤ ਵੱਲ ਵੀ ਧਿਆਨ ਦਿੱਤਾ ਜਾਵੇ। ਜੇਕਰ ਉਤਪਾਦ ਵਿਚੋਂ ਬਦਬੂ ਆਉਂਦੀ ਹੋਵੇ, ਉੱਲੀ ਲੱਗੀ ਹੋਵੇ ਜਾਂ ਗੁਣਵੱਤਾ ਬਾਰੇ ਕੋਈ ਸ਼ੱਕ ਹੋਵੇ ਤਾਂ ਇਸ ਦੀ ਵਰਤੋਂ ਨਾ ਕੀਤੀ ਜਾਵੇ। ਵਿਭਾਗ ਨੇ ਸਪਸ਼ਟ ਕੀਤਾ ਕਿ ਸਿਰਫ਼ ਰੰਗ ਦੇ ਆਧਾਰ ’ਤੇ ਕਿਸੇ ਉਤਪਾਦ ਨੂੰ ਮਿਲਾਵਟੀ ਨਹੀਂ ਮੰਨਿਆ ਜਾ ਸਕਦਾ, ਸਗੋਂ ਸ਼ੱਕ ਹੋਣ ’ਤੇ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ । ਅਧਿਕਾਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਬਾਜ਼ਾਰਾਂ ਵਿਚ ਵਿਕਣ ਵਾਲੇ ਤੇ ਬਾਹਰੋਂ ਆਉਣ ਵਾਲੇ ਮੁਰੱਬੇ ਸਮੇਤ ਹੋਰ ਖਾਧ ਪਦਾਰਥਾਂ ਦੀ ਨਿਯਮਾਂ ਅਨੁਸਾਰ ਜਾਂਚ ਤੇ ਨਿਗਰਾਨੀ ਕੀਤੀ ਜਾਵੇਗੀ ਤੇ ਜੇਕਰ ਕਿਸੇ ਉਤਪਾਦ ਵਿਚ ਮਿਲਾਵਟ, ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ, ਲੇਬਲਿੰਗ ਵਿਚ ਗੜਬੜ ਜਾਂ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਿਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਵੀ ਹੋਵੇਗੀ।