24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਦਿਵਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਨਮਾਨਿਤ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਦਿਵਸ ਮੌਕੇ ਬਲੱਡ ਬੈਂਕ, ਸਿਵਲ ਹਸਪਤਾਲ ਫ਼ਿਰੋਜ਼ਪੁਰ ਵਲੋਂ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ ਵਿਚ ਖ਼ੂਨਦਾਨ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਵੀ ਹੌਸਲਾ ਦਿੱਤਾ ਗਿਆ।

ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨਿਤ ਕਰਨ ਸਮੇਂ ਸੀਨੀਅਰ ਮੈਡੀਕਲ ਅਧਿਕਾਰੀ ਨਿਖਿਲ ਗੁਪਤਾ ਤੇ ਸਿਹਤ ਵਿਭਾਗ ਦੇ ਕਰਮਚਾਰੀ। ਅਜੀਤ ਤਸਵੀਰ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਦਿਵਸ ਮੌਕੇ ਬਲੱਡ ਬੈਂਕ, ਸਿਵਲ ਹਸਪਤਾਲ ਫ਼ਿਰੋਜ਼ਪੁਰ ਵਲੋਂ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ ਵਿਚ ਖ਼ੂਨਦਾਨ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਵੀ ਹੌਸਲਾ ਦਿੱਤਾ ਗਿਆ। ਸਮਾਗਮ ਵਿਚ ਪਹੁੰਚੇ ਜ਼ਿਲ੍ਹੇ ਦੇ ਮੁੱਖ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਤੇ ਹੱਡੀਆਂ ਦੇ ਮਾਹਿਰ ਡਾ.ਨਿਖਿਲ ਗੁਪਤਾ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ। ਐੱਸ.ਐੱਮ.ਓ. ਗੁਪਤਾ ਨੇ ਸਮਾਗਮ ਦੌਰਾਨ ਹਾਜ਼ਰ ਰੈੱਡ ਕਰਾਸ ਸੁਸਾਇਟੀ ਫ਼ਿਰੋਜ਼ਪੁਰ, ਬਲੈਸਿੰਗ ਫਾਊਂਡੇਸ਼ਨ ਫ਼ਿਰੋਜ਼ਪੁਰ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ, ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ, ਸਰਕਾਰੀ ਪੌਲੀਟੈਕਨਿਕ ਕਾਲਜ, ਲਾਈਫ਼ ਸੇਵਰ ਵੈੱਲਫੇਅਰ ਸੁਸਾਇਟੀ, ਸਾਹਨੀ ਵੈੱਲਫੇਅਰ ਸੁਸਾਇਟੀ, ਮੇਰੇ ਪਰਿਵਾਰ ਸੇਵਾ ਸੁਸਾਇਟੀ ਗੁਰੂਹਰਸਹਾਏ, ਪੀ.ਬੀ.ਜੀ. ਵੈੱਲਫੇਅਰ ਕਲੱਬ ਕੋਟਕਪੂਰਾ, ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ, ਭਾਰਤ ਵਿਕਾਸ ਪਰਿਸ਼ਦ, ਹੈਲਪਿੰਗ ਹੈਂਡ ਐੱਨ.ਜੀ.ਓ., ਕੋਆਰਡੀਨੇਸ਼ਨ ਐੱਨ.ਜੀ.ਓ. ਕਮੇਟੀ ਜ਼ੀਰਾ, ਸੰਤ ਨਿਰੰਕਾਰੀ ਭਵਨ ਜ਼ੀਰਾ ਤੇ ਫ਼ਿਰੋਜ਼ਪੁਰ, ਪ੍ਰੈੱਸ ਕਲੱਬ ਫ਼ਿਰੋਜ਼ਪੁਰ, ਸਤਲੁਜ ਪ੍ਰੈੱਸ ਕਲੱਬ, ਫ਼ਿਰੋਜ਼ਪੁਰ ਲੰਗਰ ਸੇਵਾ ਸੁਸਾਇਟੀ, ਮਯੰਕ ਫਾਊਂਡੇਸ਼ਨ, ਸੇਵਾ ਭਾਰਤੀ ਫ਼ਿਰੋਜ਼ਪੁਰ, ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਤੇ ਜ਼ੀਰਾ ਖ਼ਾਲਸਾ ਪੰਚਾਇਤ ਸਮੇਤ ਹੋਰ ਸੰਸਥਾਵਾਂ ਦੀਆਂ ਖ਼ੂਨਦਾਨ ਸੰਬੰਧੀ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਬਲੱਡ ਬੈਂਕ ਦੀ ਟੀਮ ਵਿਚ ਡਾ.ਦਿਸ਼ਵਿਨ ਬਾਜਵਾ, ਡਾ.ਮਾਨਿਕ, ਟੈਕਨੀਕਲ ਸੁਪਰਵਾਈਜ਼ਰ ਭੁਪੇਸ਼ ਚੋਪੜਾ, ਡਿਪਟੀ ਮਾਸ ਮੀਡਿਆ ਅਧਿਕਾਰੀ ਨੇਹਾ ਭੰਡਾਰੀ, ਮਨੋਜ ਕੁਮਾਰ ਐੱਮ.ਐੱਲ.ਟੀ., ਵਿਕਰਮ ਕੁਮਾਰ, ਸਵਿਤਾ, ਵੰਦਨਾ, ਬੰਦਨਾ, ਜਸਪਾਲ ਤੇ ਸੁਮੀਤ ਗਿੱਲ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ‘ਵੇਵਜ਼-26’ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ- ਜਸਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।