24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਖੁੱਲ੍ਹੇ ਸੁਣਵਾਈ ਕੈਂਪ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤਾਂ ਦਾ ਤਾਂਤਾ ਲੱਗਿਆ

ਜ਼ੀਰਾ, 24 ਅਕਤੂਬਰ (ਰਜਨੀਸ਼ ਕਥੂਰੀਆ)- ਪੰਜਾਬ ਰਾਜ ਤੇ ਚੰਡੀਗੜ੍ਹ (ਯੂ. ਟੀ.)

ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲਗਾਏ ਗਏ ਕੈਂਪ ਦੌਰਾਨ ਪੁਲਿਸ ਦੇ ਖ਼ਿਲਾਫ਼ ਸ਼ਿਕਾਇਤ ਕਰਨ ਸਮੇਂ ਇਕ ਪਰਿਵਾਰ । ਤਸਵੀਰ-ਰਜਨੀਸ਼ ਕਥੂਰੀਆ 25-10-2026
ਜ਼ੀਰਾ, 24 ਅਕਤੂਬਰ (ਰਜਨੀਸ਼ ਕਥੂਰੀਆ)- ਪੰਜਾਬ ਰਾਜ ਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅੱਜ ਜਨ-ਕਲਿਆਣ ਭਵਨ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਵੱਖ-ਵੱਖ ਵਿਭਾਗਾਂ ਸਬੰਧੀ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਖੁੱਲ੍ਹੀ ਸੁਣਵਾਈ ਲਈ ਲਗਾਏ ਗਏ, ਕੈਂਪ ਦੌਰਾਨ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਵੱਡੇ ਪੱਧਰ ’ਤੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ। ਕੈਂਪ ਵਿਚ ਪਦਮਸ਼੍ਰੀ ਐਵਾਰਡੀ ਜਤਿੰਦਰ ਸਿੰਘ ਸ਼ੰਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਦੋਂ ਕੈਂਪ ਵਿਚ ਪਹੁੰਚੇ ਹੋਏ ਆਮ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮੁਸ਼ਕਿਲਾਂ ਦੀਆਂ ਮਾਈਕ ਰਾਹੀਂ ਬੋਲ ਕੇ ਸ਼ਿਕਾਇਤਾਂ ਕਰਨ ਲਈ ਕਿਹਾ ਤਾਂ ਥਾਣਾ ਸਿਟੀ ਜ਼ੀਰਾ, ਥਾਣਾ ਮੱਲਾਂਵਾਲਾ ਤੇ ਥਾਣਾ ਮੱਖੂ ਦੀ ਪੁਲਿਸ ਵਲੋਂ ਉਨਾਂ ਨਾਲ ਰਿਸ਼ਤੇਦਾਰਾਂ ਤੇ ਆਮ ਲੋਕਾਂ ਨਾਲ ਕੀਤੀ ਗਈ ਧੱਕੇਸ਼ਾਹੀ ਸਬੰਧੀ ਪੁਲਿਸ ਕੋਲ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਵਾਰ-ਵਾਰ ਗੇੜੇ ਮਾਰਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਾ ਕਰਨ ਸਬੰਧੀ ਵੱਡੇ ਪੱਧਰ ’ਤੇ ਸ਼ਿਕਾਇਤਾਂ ਕੀਤੀਆਂ। ਇਸ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਜ਼ੀਰਾ ਅਤੇ ਨਗਰ ਕੌਂਸਲ ਜ਼ੀਰਾ ਦੇ ਖਿਲਾਫ ਵੀ ਆਮ ਲੋਕਾਂ ਨੇ ਕੀਤੀਆਂ ਗਈਆਂ ਲਿਖਤੀ ਸ਼ਿਕਾਇਤਾਂ ਦੀਆਂ ਨਕਲਾਂ ਰਾਹੀਂ ਜੰਮ ਕੇ ਭੜਾਸ ਕੱਢੀ। ਇਸ ਦੌਰਾਨ ਸ਼ਿਕਾਇਤਾਂ ਦੀ ਸੁਣਵਾਈ ਕਰਨ ਲਈ ਪਹੁੰਚੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕਾਫੀ ਸ਼ਿਕਾਇਤਾਂ ਦੀ ਨਿਸ਼ਚਿਤ ਸਮੇਂ ਵਿਚ ਸੁਣਵਾਈ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਜਾਰੀ ਕੀਤੀਆਂ ਤੇ ਕੁਝ ਸ਼ਿਕਾਇਤਾਂ ਅਦਾਲਤਾਂ ਵਿਚ ਸੁਣਵਾਈ ਅਧੀਨ ਹੋਣ ਕਰਕੇ ਉਹਨਾਂ ਦੀ ਸੁਣਵਾਈ ਕਰਨ ਵਿਚ ਅਸਮਰੱਥ ਹੋਣ ਦੀ ਮਜਬੂਰੀ ਜਾਹਰ ਕੀਤੀ। ਇਹ ਤਾਂ ਉਹ ਲੋਕ ਸਨ ਜੋ ਜਾਣਕਾਰੀ ਹੋਣ ਕਰਕੇ ਆਪਣੀਆਂ ਸ਼ਿਕਾਇਤਾਂ ਲੈ ਕੇ ਕੈਂਪ ਵਿਚ ਪਹੁੰਚ ਗਏ, ਪਰ ਪੁਲਿਸ ਤੇ ਪ੍ਰਸ਼ਾਸਨ ਜਾਂ ਹੋਰ ਸਰਕਾਰੀ ਦਫਤਰਾਂ ਵਲੋਂ ਉਹਨਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਾ ਕਰਨ ਸਬੰਧੀ ਜਾਂ ਕਿਸੇ ਤਰ੍ਹਾਂ ਦੀ ਸੁਣਵਾਈ ਹੋਣ ਦੀ ਆਸ ਨਾ ਹੋਣ ਕਰਕੇ ਜਿਹੜੇ ਲੋਕ ਇਸ ਕੈਂਪ ਵਿਚ ਪਹੁੰਚੇ ਹੀ ਨਹੀਂ। ਉਨਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਜ ਦੇ ਇਸ ਕੈਂਪ ਵਿਚ ਹੋਈਆਂ ਸ਼ਿਕਾਇਤਾਂ ਦਾ ਸਬੰਧਤ ਵਿਭਾਗਾਂ ਵਲੋਂ ਨਿਰਧਾਰਤ ਕੀਤੇ ਗਏ ਸਮੇਂ ਵਿਚ ਹੱਲ ਕਰਕੇ ਨਿਪਟਾਰਾ ਕੀਤਾ ਜਾਂਦਾ ਹੈ ਜਾਂ ਨਹੀਂ।
ਪਿਛਲੀ ਖ਼ਬਰ ਫਿਰੋਜ਼ਪੁਰ ਦੀ ਫਿਰਨੀ ’ਤੇ ਚੱਲ ਰਹੇ ਸੁਸਤ ਰਫ਼ਤਾਰ ਵਿਕਾਸ ਕਾਰਜਾਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਪੁੱਟੀਆਂ ਸੜਕਾ... ਅਗਲੀ ਖ਼ਬਰ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ‘ਵੇਵਜ਼-26’ ਧੂਮਧਾਮ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।