26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫ਼ੂਡ ਸਫੇਟੀ ਟੀਮ ਵਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ, ਕਮੀਆਂ ਸਾਹਮਣੇ ਆਉਣ ’ਤੇ ਕੱਟੇ ਚਲਾਨ

ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਦੀ ਨਮਕ ਮੰਡੀ ਤੇ ਗੋਬਰ ਮੰਡੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਲਕਸ਼ਮੀ ਬਿਕਰ ਪੂਜਾ ਭੰਡਾਰ ਤੇ ਆਰ.

ਫ਼ੂਡ ਸਫੇਟੀ ਟੀਮ ਵਲੋਂ ਕੀਤੀ ਜਾ ਰਹੀ ਚੈਕਿੰਗ। ਅਜੀਤ ਤਸਵੀਰ 26-10-2026
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਦੀ ਨਮਕ ਮੰਡੀ ਤੇ ਗੋਬਰ ਮੰਡੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਲਕਸ਼ਮੀ ਬਿਕਰ ਪੂਜਾ ਭੰਡਾਰ ਤੇ ਆਰ.ਐੱਸ. ਬੇਕਰੀ ਵਿਚ ਸਫ਼ਾਈ ਤੇ ਖਾਧ ਪਦਾਰਥਾਂ ਦੀ ਸੁਰੱਖਿਆ ਸਬੰਧੀ ਕਈ ਖਾਮੀਆਂ ਸਾਹਮਣੇ ਆਉਣ ’ਤੇ ਦੋਵਾਂ ਕਾਰੋਬਾਰੀਆਂ ਦੇ ਚਲਾਨ ਕੀਤੇ ਗਏ। ਵਿਭਾਗ ਵਲੋਂ ਸਬੰਧਤ ਦੁਕਾਨਦਾਰਾਂ ਨੂੰ ਇਕ ਹਫ਼ਤੇ ਅੰਦਰ ਕਮੀਆਂ ਦੂਰ ਕਰਨ ਦੀ ਹਦਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨਮਕ ਮੰਡੀ ਵਿਖੇ ਲਕਸ਼ਮੀ ਬਿਕਰ ਪੂਜਾ ਭੰਡਾਰ ਦੇ ਮਾਲਕ ਵਿਕਰਮ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ ਚੈਕਿੰਗ ਦੌਰਾਨ ਪੈਕਟਬੰਦ ਖਾਧ ਪਦਾਰਥਾਂ ਅਤੇ ਪੂਜਾ ਸਮੱਗਰੀ ਰੱਖਣ ਵਾਲੀਆਂ ਥਾਵਾਂ ’ਤੇ ਚੂਹਿਆਂ ਦੀਆਂ ਬਿੱਠਾਂ ਵੱਡੀ ਮਾਤਰਾ ਵਿਚ ਪਾਈਆਂ ਗਈਆਂ। ਇਸਦੇ ਨਾਲ ਕਈ ਡੱਬਿਆਂ ਤੇ ਕੰਟੇਨਰਾਂ ਵਿਚ ਵੀ ਬਿੱਠਾਂ ਮੌਜੂਦ ਸਨ, ਜਦਕਿ ਖਾਧ ਪਦਾਰਥਾਂ ਦੇ ਨੇੜੇ ਚੂਹਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ। ਇਸ ਤੋਂ ਇਲਾਵਾ ਕੁਝ ਮਿਆਦ ਪੁੱਗ ਚੁੱਕੀਆਂ ਵਸਤਾਂ ਵੀ ਮਿਲੀਆਂ। ਇਨ੍ਹਾਂ ਹਾਲਾਤ ਕਾਰਨ ਖਾਧ ਪਦਾਰਥਾਂ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਵਿਭਾਗ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਚਲਾਨ ਕਰਦਿਆਂ ਸਫ਼ਾਈ, ਸੁਰੱਖਿਅਤ ਸਟੋਰੇਜ ਤੇ ਚੂਹਿਆਂ ਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਆਰ.ਐੱਸ. ਬੇਕਰੀ ਦੀ ਜਾਂਚ ਦੌਰਾਨ ਵੀ ਖਾਧ ਪਦਾਰਥ ਤਿਆਰ ਕਰਨ ਵਾਲੀ ਥਾਂ ’ਤੇ ਸਫ਼ਾਈ ਦੇ ਮਾੜੇ ਪ੍ਰਬੰਧ ਅਤੇ ਹੋਰ ਕਮੀਆਂ ਪਾਈਆਂ ਗਈਆਂ। ਜਾਂਚ ਦੌਰਾਨ ਅਮੋਨੀਆ ਦੀ ਕਾਫ਼ੀ ਮਾਤਰਾ ਵੀ ਮੌਜ਼ੂਦ ਮਿਲੀ, ਜਿਸ ਦੀ ਵਰਤੋਂ ਅਤੇ ਖਾਧ ਪਦਾਰਥਾਂ ਦੀ ਸੁਰੱਖਿਆ ਸਬੰਧੀ ਜਾਂਚ ਦੀ ਲੋੜ ਹੈ। ਇਸ ਤੋਂ ਇਲਾਵਾ ਪੈਸਟ ਕੰਟਰੋਲ ਦੇ ਦਸਤਾਵੇਜ਼, ਪੀਣ ਵਾਲੇ ਪਾਣੀ ਦੀ ਜਾਂਚ ਰਿਪੋਰਟ, ਕਰਮਚਾਰੀਆਂ ਦੇ ਮੈਡੀਕਲ ਸਰਟੀਫਿਕੇਟ ਤੇ ਲੋੜੀਂਦੇ ਰਿਕਾਰਡ ਉਪਲਬੱਧ ਨਾ ਹੋਣ ਵਰਗੀਆਂ ਕਮੀਆਂ ਸਾਹਮਣੇ ਆਈਆਂ। ਵਿਭਾਗ ਵਲੋਂ ਬੇਕਰੀ ਦਾ ਚਲਾਨ ਕਰਕੇ ਇਕ ਹਫ਼ਤੇ ਅੰਦਰ ਸਾਰੀਆਂ ਖਾਮੀਆਂ ਦੂਰ ਕਰਨ ਅਤੇ ਲੋੜੀਂਦੇ ਦਸਤਾਵੇਜ਼ ਪੂਰੇ ਕਰਨ ਦੀ ਹਦਾਇਤ ਕੀਤੀ ਗਈ। ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਸਫ਼ਾਈ, ਸੁਰੱਖਿਅਤ ਸਟੋਰੇਜ, ਕੀੜੇ-ਮਕੌੜਿਆਂ ਦੀ ਰੋਕਥਾਮ ਅਤੇ ਲੋੜੀਂਦੇ ਰਿਕਾਰਡਾਂ ਦੀ ਸਾਂਭ-ਸੰਭਾਲ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਨਿਰਧਾਰਤ ਸਮੇਂ ਅੰਦਰ ਕਮੀਆਂ ਦੂਰ ਨਾ ਕਰਨ ਦੀ ਸੂਰਤ ਵਿਚ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਖਾਦ ਦੀ ਘਾਟ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਸਰਕਾਰ ਤੋਂ ਤੁਰੰਤ ਸਪਲਾਈ ਯਕੀਨੀ ਬਣਾਉਣ ਦੀ ਮੰਗ ਅਗਲੀ ਖ਼ਬਰ ਜੀ.ਟੀ. ਰੋਡ ’ਤੇ ਮੋਟਰਸਾਈਕਲ ਤੋਂ ਡਿੱਗੇ ਵਿਅਕਤੀ ਉੱਪਰ ਚੜ੍ਹਿਆ ਟਰਾਲਾ, ਮੌਕੇ ’ਤੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।