26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗਾਰਬੇਜ਼ ਫ੍ਰੀ ਫੈਸਟੀਵਲ ਮੁਹਿੰਮ 2026 ਤਹਿਤ ਐਤਵਾਰ ਵਾਲੇ ਦਿਨ ਵੀ ਸ਼ਹਿਰ ਅੰਦਰੋ ਕੱਚਰੇ ਦੀ ਲਿਫਟਿੰਗ ਕਰਵਾਈ

ਫ਼ਿਰੋਜ਼ਪੁਰ, 25 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ’ਤੇ ਕੱਚਰਾ ਮੁਕਤ ਕਮਰਸ਼ੀਅਲ ਏਰੀਆ ਪ੍ਰਦਾਨ ਕਰਨ ਲਈ ਚਲਾਈ ਗਈ। ਇਕ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐਤਵਾਰ ਵਾਲੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਕੱਚਰੇ ਦੀ ਲਿਫਟਿੰਗ ਦਾ ਕੰਮ ਜਾਰੀ ਰੱਖਿਆ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਡਾ.

ਨਗਰ ਕੌਂਸਲ ਦਾ ਕਰਮਚਾਰੀ ਸਫ਼ਾਈ ਕਰਦਾ ਹੋਇਆ। ਅਜੀਤ ਤਸਵੀਰ 26-10-2026
ਫ਼ਿਰੋਜ਼ਪੁਰ, 25 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ’ਤੇ ਕੱਚਰਾ ਮੁਕਤ ਕਮਰਸ਼ੀਅਲ ਏਰੀਆ ਪ੍ਰਦਾਨ ਕਰਨ ਲਈ ਚਲਾਈ ਗਈ। ਇਕ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐਤਵਾਰ ਵਾਲੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਕੱਚਰੇ ਦੀ ਲਿਫਟਿੰਗ ਦਾ ਕੰਮ ਜਾਰੀ ਰੱਖਿਆ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵਲੋਂ 23 ਅਕਤੂਬਰ 2026 ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਦੇ ਵਾਰਡਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰੋਂ ਕਚਰੇ ਦੀ ਲਿਫਟਿੰਗ ਦਾ ਕੰਮ ਅੱਜ ਐਤਵਾਰ ਵਾਲੇ ਦਿਨ ਵੀ ਜਾਰੀ ਰੱਖਿਆ ਤਾਂ ਜੋ ਤਿਉਹਾਰਾਂ ਦੇ ਦਿਨਾਂ ਦੇ ਵਿਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਅਤੇ ਕਚਰਾ ਮੁਕਤ ਸੜਕਾਂ ਮੁਹਈਆ ਕਰਵਾਈਆਂ ਜਾ ਸਕਣ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਮਿਤੀ 26 ਅਕਤੂਬਰ 2026 ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਵੀ ਮੌਕੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਦੇ ਮੰਦਰਾਂ ਦੀ ਸਫਾਈ ਤੋਂ ਇਲਾਵਾ ਸ਼ੋਭਾ ਯਾਤਰਾ ਦੇ ਮੌਕੇ ’ਤੇ ਸੜਕਾਂ ਦੀ ਸਫਾਈ, ਪਾਣੀ ਦਾ ਛਿੜਕਾਅ ਆਦਿ ਦਾ ਕੰਮ ਕਰਵਾਇਆ ਗਿਆ। ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਜਿੰਨਾ ਸ਼ਹਿਰ ਵਾਸੀਆਂ ਵਲੋਂ ਦਿਵਾਲੀ ਦੇ ਮੌਕੇ ਤੇ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਕੀਤੀ ਜਾ ਰਹੀ ਹੈ। ਸਫਾਈ ਉਪਰੰਤ ਰੀਸਾਈਕਲਿੰਗ ਕਚਰੇ ਜਿਵੇਂ ਕਿ ਕੱਪੜਾ, ਜੁੱਤੇ, ਪਲਾਸਟਿਕ, ਖਿਡਾਉਣੇ, ਕਿਤਾਬਾਂ, ਰੱਦੀ ਆਦਿ ਉਸ ਨੂੰ ਕੱਚਰੇ ਵਿਚ ਨਾ ਮਿਕਸ ਕੀਤਾ ਜਾਵੇ, ਬਲਕਿ ਉਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਤਿਆਰ ਕੀਤੀ ਗਈ ਇਕ ਸਪੈਸ਼ਲ ਵੈਨ ਨੂੰ ਦਿੱਤਾ ਜਾਵੇ। ਅੰਤ ਵਿਚ ਉਨ੍ਹਾਂ ਨੇ ਦੱਸਿਆ ਕਿ ਵਪਾਰ ਮੰਡਲ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਵਲੋਂ ਪਲਾਸਟਿਕ ਕੈਰੀ ਬੈਗ ਤੇ ਪੋਲੀਥੀਨ ਦੀ ਵਿਕਰੀ ਕੀਤੀ ਜਾ ਰਹੀ ਹੈ, ਉਹ ਦੁਕਾਨਦਾਰ ਆਪਣੇ ਪੱਧਰ ਤੇ ਇਸ ਦੀ ਵਿਕਰੀ ਨੂੰ ਤੁਰੰਤ ਬੰਦ ਕਰ ਦੇਣ। ਇਸ ਦੀ ਜਗ੍ਹਾ ’ਤੇ ਪੇਪਰ ਬੈਗ ਜੂਟ ਬੈਗ ਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਤਾਂ ਜੋ ਸ਼ਹਿਰ ਅੰਦਰ ਕਚਰੇ ਦੀ ਮਿਕਦਾਰ ਨੂੰ ਘਟਾਇਆ ਜਾ ਸਕੇ।
ਪਿਛਲੀ ਖ਼ਬਰ ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਹੀਰਾ ਸਿੰਘ ਗਾਬੜੀਆ ਭਲਕੇ ਚੱਕ ਮਹੰਤਾ ਵਾਲਾ ਬੂੰਗੀ ਵਿਖੇ ਕਰਨਗੇ ਮੀਟਿੰਗ ਅਗਲੀ ਖ਼ਬਰ ਸੈਂਕੜੇ ਸੇਜਲ ਅੱਖਾਂ ਨਾਲ ਮਾਤਾ ਸ਼ੀਲਾ ਰਾਣੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।