29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਿਜਲੀ ਦੀਆਂ ਨੀਵੀਆਂ ਤਾਰਾਂ ਨੇ ਲਈ ਕਿਸਾਨ ਦੀ ਦੁਧਾਰੂ ਮੱਝ ਦੀ ਜਾਨ

ਮੱਲਾਂਵਾਲਾ, 28 ਅਕਤੂਬਰ (ਬਲਬੀਰ ਸਿੰਘ ਜੋਸਨ)- ਪਿੰਡ ਸੁਲਤਾਨ ਵਾਲਾ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਗਰੀਬ ਮਿਹਨਤਕਸ਼ ਕਿਸਾਨ ਦੀ ਦੁਧਾਰੂ ਮੱਝ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਕਿਸਾਨ ਮੰਗਲ ਸਿੰਘ ਦੇ ਪਰਿਵਾਰ ਨੂੰ ਆਰਥਿਕ ਨੁਕਸਾਨ ਦੇ ਨਾਲ - ਨਾਲ ਡੂੰਘੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 29-10-2026
ਮੱਲਾਂਵਾਲਾ, 28 ਅਕਤੂਬਰ (ਬਲਬੀਰ ਸਿੰਘ ਜੋਸਨ)- ਪਿੰਡ ਸੁਲਤਾਨ ਵਾਲਾ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਗਰੀਬ ਮਿਹਨਤਕਸ਼ ਕਿਸਾਨ ਦੀ ਦੁਧਾਰੂ ਮੱਝ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਕਿਸਾਨ ਮੰਗਲ ਸਿੰਘ ਦੇ ਪਰਿਵਾਰ ਨੂੰ ਆਰਥਿਕ ਨੁਕਸਾਨ ਦੇ ਨਾਲ - ਨਾਲ ਡੂੰਘੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸੁਲਤਾਨ ਵਾਲਾ, ਜੋ ਕਿ ਥਾਣਾ ਆਰਿਫ਼ ਕੇ ਦੇ ਅਧੀਨ ਆਉਂਦਾ ਹੈ, ਦਾ ਰਹਿਣ ਵਾਲਾ ਮੰਗਲ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਕਿਸਾਨ ਦੇ ਦੱਸਣ ਮੁਤਾਬਕ, ਬਿਜਲੀ ਦਾ ਖੰਭਾ ਟੁੱਟਣ ਕਾਰਨ 11 ਕੇ.ਵੀ. ਵੋਲਟ ਦੀਆਂ ਬਿਜਲੀ ਦੀਆਂ ਤਾਰਾਂ ਜ਼ਮੀਨ ਤੋਂ ਮਹਿਜ਼ ਦੋ ਤੋਂ ਤਿੰਨ ਫੁੱਟ ਦੀ ਉਚਾਈ ’ਤੇ ਲਟਕ ਰਹੀਆਂ ਸਨ। ਜਦੋਂ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਖੇਤਾਂ ਵੱਲ ਲੈ ਕੇ ਗਿਆ ਤਾਂ ਪਸ਼ੂ ਦੌੜਦੇ ਹੋਏ ਬਿਜਲੀ ਦੀਆਂ ਤਾਰਾਂ ਦੇ ਨੇੜੇ ਪਹੁੰਚ ਗਏ। ਇਸ ਦੌਰਾਨ ਉਸ ਦੀ ਦੁਧਾਰੂ ਮੱਝ ਬਿਜਲੀ ਦੀ ਤਾਰ ਦੀ ਲਪੇਟ ਵਿਚ ਆ ਗਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜਤ ਕਿਸਾਨ ਮੰਗਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਇੰਨੀ ਘੱਟ ਉਚਾਈ ’ਤੇ ਲਟਕਣਾ ਲੋਕਾਂ ਤੇ ਪਸ਼ੂਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਉਸ ਮੁਤਾਬਕ, ਜੇਕਰ ਸਮੇਂ ਸਿਰ ਖੰਭੇ ਦੀ ਮੁਰੰਮਤ ਕਰਕੇ ਤਾਰਾਂ ਨੂੰ ਠੀਕ ਕੀਤਾ ਜਾਂਦਾ ਤਾਂ ਅਜਿਹੇ ਹਾਦਸੇ ਤੋਂ ਬਚਿਆ ਜਾ ਸਕਦਾ ਸੀ। ਮੰਗਲ ਸਿੰਘ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਕਹਾਣੀ-ਆਧਾਰਿਤ ਸਿੱਖਿਆ ਗਤੀਵਿਧੀ ਕਰਵਾਈ ਅਗਲੀ ਖ਼ਬਰ ਕਾਂਗਰਸ ਭਵਨ ਵਿਖੇ ਸੰਸਦ ਮੈਂਬਰ ਉਮੇਦਾ ਰਾਮ ਬੈਨੀਵਾਲ ਨੇ ਕੀਤਾ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।