31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜੇਲ੍ਹ ਦੀਆਂ ਉੱਚੀਆਂ ਕੰਧਾਂ ਵੀ ਨਾ ਰੋਕ ਸਕੀਆਂ ਨਸ਼ੇ ਤੇ ਮੋਬਾਈਲਾਂ ਦੀ ਐਂਟਰੀ ਡੇਢ ਦਰਜਨ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ

ਫ਼ਿਰੋਜ਼ਪੁਰ, 30 ਅਕਤੂਬਰ (ਸੁਖਵਿੰਦਰ ਸਿੰਘ)–ਫ਼ਿਰੋਜ਼ਪੁਰ ਦੀ ਬਹੁਚਰਚਿਤ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ੇਲ੍ਹਾ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਅੰਦਰ ਮੋਬਾਈਲ ਫੋਨਾਂ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੇ ਜ਼ੇਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।

ਅਜੀਤ ਡੈਸਕ 31-10-2026
ਫ਼ਿਰੋਜ਼ਪੁਰ, 30 ਅਕਤੂਬਰ (ਸੁਖਵਿੰਦਰ ਸਿੰਘ)–ਫ਼ਿਰੋਜ਼ਪੁਰ ਦੀ ਬਹੁਚਰਚਿਤ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ੇਲ੍ਹਾ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਅੰਦਰ ਮੋਬਾਈਲ ਫੋਨਾਂ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੇ ਜ਼ੇਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖ਼ਰ ਇਹ ਪਾਬੰਦੀਸ਼ੁਦਾ ਸਾਮਾਨ ਜ਼ੇਲ੍ਹ ਅੰਦਰ ਕਿਵੇਂ ਤੇ ਕਿਨ੍ਹਾਂ ਰਸਤਿਆਂ ਰਾਹੀਂ ਪਹੁੰਚ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੀਆਂ ਗਈਆਂ ਵੱਖ-ਵੱਖ ਰਿਪੋਰਟਾਂ ਅਨੁਸਾਰ 13 ਤੋਂ 25 ਅਕਤੂਬਰ ਤੱਕ ਜੇਲ੍ਹ ਵਿਚ ਕੀਤੀ ਗਈ ਤਲਾਸ਼ੀ ਦੌਰਾਨ ਕਈ ਹਵਾਲਾਤੀਆਂ ਤੇ ਕੈਦੀਆਂ ਕੋਲੋਂ ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਹਵਾਲਾਤੀ ਰਾਜਵੀਰ ਸਿੰਘ ਉਰਫ਼ ਰਾਜੂ ਕੋਲੋਂ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਬੀ.ਐੱਸ.ਐੱਨ.ਐੱਲ. ਸਿੰਮ ਬਰਾਮਦ ਹੋਈ। 14 ਅਕਤੂਬਰ ਨੂੰ ਬਸੰਤ ਸਿੰਘ ਕੋਲੋਂ ਵੀ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਵੀ.ਆਈ. ਸਿਮ ਮਿਲੀ। 15 ਅਕਤੂਬਰ ਨੂੰ ਸੁਖਦੇਵ ਸਿੰਘ ਉਰਫ਼ ਸੁੱਖਾ ਅਤੇ ਗੁਰਸੇਵਕ ਸਿੰਘ ਕੋਲੋਂ ਦੋ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 16 ਅਕਤੂਬਰ ਨੂੰ ਤਲਾਸ਼ੀ ਦੌਰਾਨ ਨੋਕੀਆ ਕੰਪਨੀ ਦਾ ਕੀਪੈਡ ਫੋਨ ਅਤੇ ਹੋਰ ਮੋਬਾਈਲ ਫੋਨ ਬਰਾਮਦ ਹੋਏ ਜਦਕਿ ਹਵਾਲਾਤੀ ਰੇਸ਼ਮ ਉਰਫ਼ ਵਿਸ਼ਾਲ ਕੋਲੋਂ ਵੀ ਟੁੱਟੀ ਡਿਸਪਲੇ ਵਾਲਾ ਟੱਚ ਸਕਰੀਨ ਫੋਨ ਮਿਲਿਆ। 19 ਅਕਤੂਬਰ ਨੂੰ ਹਵਾਲਾਤੀ ਅਰਸ਼ਦੀਪ ਸਿੰਘ ਕੋਲੋਂ ਟੱਚ ਸਕਰੀਨ ਮੋਬਾਈਲ ਫੋਨ ਤੇ ਕੀਪੈਡ ਫੋਨ ਦੀ ਬੈਟਰੀ ਬਰਾਮਦ ਹੋਈ। 21 ਅਕਤੂਬਰ ਨੂੰ ਤਲਾਸ਼ੀ ਦੌਰਾਨ ਅਜੇ ਸਿੰਘ ਤੇ ਕੈਦੀ ਸਾਹਿਲ ਕੋਲੋਂ ਬਾਹਰੋਂ ਥਰ੍ਹੋ ਰਾਹੀਂ ਆਏ ਅੱਠ ਪੈਕਟ ਬਰਾਮਦ ਹੋਏ। ਇਸ ਤੋਂ ਇਲਾਵਾ ਬਲਵੰਤ ਸਿੰਘ ਕੋਲੋਂ ਕੀਪੈਡ ਮੋਬਾਈਲ ਫੋਨ, ਸਤਨਾਮਜੀਤ ਸਿੰਘ, ਪ੍ਰਭਜੀਤ ਸਿੰਘ ਤੇ ਹਰਪ੍ਰੀਤ ਸਿੰਘ ਕੋਲੋਂ ਵੀ ਵੱਖ-ਵੱਖ ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸੇ ਦੌਰਾਨ 23 ਅਕਤੂਬਰ ਨੂੰ ਹਵਾਲਾਤੀ ਜਗਸੀਰ ਸਿੰਘ ਉਰਫ਼ ਲਵੀ ਦੇ ਬਿਸਤਰੇ ਹੇਠੋਂ ਮੋਮੀ ਲਿਫ਼ਾਫ਼ੇ ਵਿਚ ਪਾਇਆ ਤਕਰੀਬਨ 26 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਾਊਡਰ ਬਰਾਮਦ ਹੋਇਆ ਉੱਥੇ ਹੀ 25 ਅਕਤੂਬਰ ਨੂੰ ਹਵਾਲਾਤੀ ਆਕਾਸ਼ ਕੋਲੋਂ ਕੀਪੈ ਡ ਮੋਬਾਈਲ ਫੋਨ ਮਿਲਿਆ। ਪੁਲਿਸ ਅਨੁਸਾਰ ਇਨ੍ਹਾਂ ਕਾਰਵਾਈਆਂ ਦੌਰਾਨ ਕੁੱਲ 17 ਹਵਾਲਾਤੀਆਂ ਤੇ ਕੈਦੀਆਂ ਨਾਲ ਸਬੰਧਤ ਮਾਮਲੇ ’ਚ ਮੋਬਾਈਲ ਫੋਨ, 76 ਜਰਦੇ ਦੀਆਂ ਪੁੜੀਆਂ, 8 ਕੂਲ ਲਿਪ ਦੀਆਂ ਪੁੜੀਆਂ ਤੇ 26 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਾਊਡਰ ਬਰਾਮਦ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ’ ਤੇ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ 17 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਅਗਲੇਰੀ ਕਾਰਵਾ ਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐੱਸ.ਐੱਸ.ਪੀ. ਵਲੋਂ ਦਾਸ ਐਂਡ ਬਰਾਊਨ ਸਕੂਲ ਦੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।