03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹੈਰੋਇਨ ਦਾ ਨਸ਼ਾ ਕਰਦੇ ਇਕ ਵਿਅਕਤੀ ਨੂੰ ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪੁਲਿਸ ਨੇ ਕੀਤਾ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ

ਫ਼ਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫ਼ਿਰੋਜ਼ਪੁਰ ਕੈਂਟ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਦੀ ਪਛਾਣ ਭੂਸ਼ਣ ਉਰਫ਼ ਕਾਕੂ ਉਰਫ਼ ਮੁਸੱਤੀ ਪੁੱਤਰ ਸੁਸ਼ੀਲ ਕੁਮਾਰ ਵਾਸੀ ਖੂਹ ਚਾਹ ਪਾਰਸੀਆਂ, ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ.

ਅਜੀਤ ਡੈਸਕ 03-11-2026
ਫ਼ਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫ਼ਿਰੋਜ਼ਪੁਰ ਕੈਂਟ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਦੀ ਪਛਾਣ ਭੂਸ਼ਣ ਉਰਫ਼ ਕਾਕੂ ਉਰਫ਼ ਮੁਸੱਤੀ ਪੁੱਤਰ ਸੁਸ਼ੀਲ ਕੁਮਾਰ ਵਾਸੀ ਖੂਹ ਚਾਹ ਪਾਰਸੀਆਂ, ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ.ਆਈ. ਲਾਭਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਟੀ-ਪੁਆਇੰਟ ਜੈ ਮਾਂ ਨਗਰ ਫ਼ਿਰੋਜ਼ਪੁਰ ਕੈਂਟ ਵਿਖੇ ਮੌਜੂਦ ਸੀ। ਇਸੇ ਦੌਰਾਨ ਮੁਖ਼ਬਰ ਖ਼ਾਸ ਨੇ ਐੱਸ.ਆਈ. ਲਾਭਪ੍ਰੀਤ ਕੌਰ ਨੂੰ ਪੁਖ਼ਤਾ ਇਤਲਾਹ ਦਿੱਤੀ ਕਿ ਉਕਤ ਭੂਸ਼ਣ ਉਰਫ਼ ਕਾਕੂ, ਜੋ ਕਿ ਹੈਰੋਇਨ ਪੀਣ ਦਾ ਆਦੀ ਹੈ ਅਤੇ ਹੁਣ ਵੀ ਕਿਸੇ ਕੋਲੋਂ ਹੈਰੋਇਨ ਲਿਆ ਕੇ ਇੰਦਰਾ ਕਾਲੋਨੀ ਫ਼ਿਰੋਜ਼ਪੁਰ ਕੈਂਟ ਨੇੜੇ ਖੰਡਰ ਕੁਆਰਟਰਾਂ ਕੋਲ ਬੈਠ ਕੇ ਹੈਰੋਇਨ ਪੰਨੀ ਅਤੇ ਲਾਈਟਰ ਨਾਲ ਨਸ਼ਾ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪੇਮਾਰੀ ਕੀਤੀ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਨੇ ਮੌਕੇ ਤੋਂ ਨਸ਼ਾ ਕਰਨ ਲਈ ਵਰਤੀ ਜਾ ਰਹੀ 1 ਪੰਨੀ, 1 ਲਾਈਟਰ ਅਤੇ ਇਕ ਫੋਲਡ ਕੀਤਾ ਹੋਇਆ ਨੋਟ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਫ਼ਿਰੋਜ਼ਪੁਰ ਕੈਂਟ ਵਿਖੇ ਮਿਤੀ 1.11.2026 ਨੂੰ ਮੁਕੱਦਮਾ ਨੰਬਰ 194, ਧਾਰਾ 27/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਜ਼ੀਰਾ ਤੋਂ ਵੱਡੀ ਗਿਣਤੀ ਵਿਚ ਪਹੁੰਚਣਗੇ ਮਿਸਲ ਸਤਲੁਜ ਦੇ ਕਾਰਕੁੰਨ- ਦਵਿੰਦਰ ਸਿੰਘ ਸੇਖੋਂ ਅਗਲੀ ਖ਼ਬਰ ਲੁਧਿਆਣਾ ਤੋਂ ਅਕਤੂਬਰ ਮਹੀਨੇ ’ਚ 11 ਪਾਰਸਲ ਵੈਨਾਂ ਦੀ ਲੋਡਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।