ਜਗਦੀਪ ਸਿੰਘ ਭੋਲੂਵਾਲਾ ਯੂਥ ਅਕਾਲੀ ਦਲ ਦੇ ਫ਼ਿਰੋਜ਼ਪੁਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ’ਤੇ ਖੁਸ਼ੀ ਦੀ ਲਹਿਰ
ਮੁੱਦਕੀ, 16 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਅਤੇ ਸਰਗਰਮੀਆਂ ਨੂੰ ਦੇਖਦਿਆਂ ਜਗਦੀਪ ਸਿੰਘ ਭੋਲੂਵਾਲਾ ਨੂੰ ਯੂਥ ਅਕਾਲੀ ਦਲ ਦਾ ਫ਼ਿਰੋਜ਼ਪੁਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਯੂਥ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜ
ਜਗਦੀਪ ਸਿੰਘ ਭੋਲੂਵਾਲਾ
17-11-2026
ਮੁੱਦਕੀ, 16 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਅਤੇ ਸਰਗਰਮੀਆਂ ਨੂੰ ਦੇਖਦਿਆਂ ਜਗਦੀਪ ਸਿੰਘ ਭੋਲੂਵਾਲਾ ਨੂੰ ਯੂਥ ਅਕਾਲੀ ਦਲ ਦਾ ਫ਼ਿਰੋਜ਼ਪੁਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਯੂਥ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਭੋਲੂਵਾਲਾ ਨੇ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਨਿਯੁਕਤੀ ’ਤੇ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਬੱਬੂ ਯੂਥ ਅਕਾਲੀ ਆਗੂ, ਸਰਕਲ ਪ੍ਰਧਾਨ ਨਿਮਰਤ ਸਿੰਘ ਭੁੱਚੋ ਕਾ, ਸਤਵਿੰਦਰ ਸਿੰਘ ਬਿੰਦਰ, ਜੋਗਿੰਦਰ ਸਿੰਘ ਭੁੱਚੋ ਕਾ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਮਹਾਂਬੀਰ ਸਿੰਘ ਭੁੱਚੋ ਕਾ ਸਾਬਕਾ ਸਰਪੰਚ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਤੂੰਬੜ ਭੰਨ, ਅਮਰੀਕ ਸਿੰਘ ਬਿੱਟੂ ਬੇਦੀ, ਵੀਰ ਸਿੰਘ ਲੋਹਾਮ, ਕੁਲਦੀਪ ਸਿੰਘ ਮੱਲ੍ਹੀ ਲੋਹਾਮ, ਸਤਵੀਰ ਸਿੰਘ ਮਿਰਜੇ ਕੇ, ਸੁਰਿੰਦਰ ਕੁਮਾਰ ਚਾਵਲਾ ਪੈਟਰੋਲ ਪੰਪ ਵਾਲੇ, ਫਕੀਰ ਚੰਦ ਅਗਰਵਾਲ, ਕੁਲਦੀਪ ਸਿੰਘ ਬਰਾੜ, ਦਵਿੰਦਰ ਕੁਮਾਰ ਪਿੰਕਾ ਐਮ.ਸੀ., ਵੀਰ ਸਿੰਘ ਸਾਬਕਾ ਸਰਪੰਚ ਪਿੰਡ ਫਿੱਡੇ, ਹਰਜਿੰਦਰ ਸਿੰਘ ਖੋਸਾ, ਜਗਪਾਲ ਸਿੰਘ ਖੋਸਾ, ਫਤਿਹ ਸਿੰਘ ਖੋਸਾ, ਗੁਰਜੀਤ ਸਿੰਘ ਗੀਤੂ, ਨਿਰਮਲਜੀਤ ਸਿੰਘ, ਛਿੰਦਰ ਸਿੰਘ ਐਮ.ਸੀ. ਮੁਖਤਿਆਰ ਸਿੰਘ ਭਾਣੇ ਵਾਲੇ, ਕੁਲਵਿੰਦਰ ਸਿੰਘ ਕਲਸੀ, ਗਗਨਾ ਕਲਸੀ, ਬੋਹੜ ਸਿੰਘ ਭੈਲ, ਜੋਗਿੰਦਰ ਸਿੰਘ ਸੰਘਾ, ਜੋਗਿੰਦਰ ਸਿੰਘ ਪਿੰਡ ਵਾਲਾ ਸਰਪੰਚ, ਸੂਬੇਦਾਰ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਧੰਮੂ , ਬਲਦੇਵ ਸਿੰਘ ਚੰਦੜ, ਜਤਿੰਦਰ ਸਿੰਘ ਘਾਲੀ ਐਮ.ਸੀ., ਮਹਿੰਦਰ ਸਿੰਘ ਮੁੱਦਕੀ, ਜਗਸੀਰ ਸਿੰਘ ਸਿੱਧੂ ਸੀ.ਓ., ਗੁਰਲਾਭ ਸਿੰਘ ਤੂੰਬੜ ਭੰਨ, ਸੁਖਦੇਵ ਸਿੰਘ ਫਿੱਡੇ, ਬਲਰਾਜ ਸਿੰਘ ਰਾਜਾ ਕੋਟਲਾ, ਰੁਲਦੂ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਬਲਵਿੰਦਰ ਸਿੰਘ ਖੁਰਮੀ, ਸੇਵਕ ਸਿੰਘ ਭੱਟੀ, ਉਪਦੇਸ਼ ਸਿੰਘ ਨੰਬਰਦਾਰ, ਮਾਣਾ ਸਿੰਘ ਸੰਧੂ, ਸਵਰਨ ਸਿੰਘ ਰੋਸਾ, ਗੁਰਜੰਟ ਸਿੰਘ ਬਾਸੀ, ਗੁਰਜੀਤ ਸਿੰਘ ਸਾਬਕਾ ਸਰਪੰਚ ਮਿਰਜੇ ਕੇ, ਜਸਪਾਲ ਸਿੰਘ ਸੰਘਾ, ਗੁਰਭਗਤ ਸਿੰਘ ਲਾਲੀ, ਦਲੇਰ ਸਿੰਘ ਭੈਲ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਚਰਨਜੀਤ ਸਿੰਘ ਸਾਮਾ, ਹਰਬੰਸ ਸਿੰਘ ਜੈਦ, ਗੁਰਜੰਟ ਸਿੰਘ ਫ਼ਿਲਮ, ਪਾਲ ਸਿੰਘ ਸਾਬਕਾ ਸਰਪੰਚ, ਰਾਣਾ ਭੈਲ ਆਦਿ ਨੇ ਨਵ-ਨਿਯੁਕਤ ਯੂਥ ਅਕਾਲੀ ਦਲ ਦਾ ਫ਼ਿਰੋਜ਼ਪੁਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਭੋਲੂਵਾਲਾ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।